ਮੁੰਬਈ : ਅਦਾਕਾਰ ਰਿਤਿਕ ਰੋਸ਼ਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਰਾਕੇਸ਼ ਰੋਸ਼ਨ ਦੇ ਗਲੇ ਦੇ ਕੈਂਸਰ ਦਾ ਇਲਾਜ ਸਫ਼ਲ ਰਿਹਾ ਹੈ। ਹੁਣ ਉਹ ਖ਼ਤਰੇ ਤੋਂ ਬਾਹਰ ਹਨ।

ਜ਼ਿਕਰਯੋਗ ਹੈ ਕਿ ਰਿਤਿਕ ਰੋਸ਼ਨ ਨੇ ਇਹ ਖ਼ੁਲਾਸਾ ਕਰ ਕੇ ਸਨਸਨੀ ਮਚਾ ਦਿੱਤੀ ਸੀ ਕਿ ਉਨ੍ਹਾਂ ਦੇ ਪਿਤਾ ਵੈਟਰਨ ਫਿਲਮ ਮੇਕਰ ਰਾਕੇਸ਼ ਰੋਸ਼ਨ ਨੂੰ ਗਲੇ ਦਾ ਕੈਂਸਰ ਹੈ ਅਤੇ ਅੱਜ ਹੀ ਉਨ੍ਹਾਂ ਦੀ ਸਰਜਰੀ ਹੋਣੀ ਹੈ। ਬਾਲੀਵੁੱਡ ਵਿਚ ਰਾਕੇਸ਼ ਰੋਸ਼ਨ ਦੀ ਸਿਹਤ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿੱਟਰ 'ਤੇ ਰਾਕੇਸ਼ ਰੋਸ਼ਨ ਨੂੰ ਫਾਈਟਰ ਕਰਾਰ ਦਿੱਤਾ ਸੀ।

ਮੰਗਲਵਾਰ ਸਵੇਰੇ ਰਿਤਿਕ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਆਪਣੇ ਪਿਤਾ ਦੀ ਇਕ ਤਸਵੀਰ ਪੋਸਟ ਕੀਤੀ ਜਿਸ ਨਾਲ ਉਨ੍ਹਾਂ ਲਿਖਿਆ- 'ਅੱਜ ਸਵੇਰੇ ਮੈਂ ਆਪਣੇ ਪਿਤਾ ਨੂੰ ਇਕ ਫੋਟੋ ਲਈ ਕਿਹਾ। ਮੈਂ ਜਾਣਦਾ ਸੀ ਕਿ ਆਪਣੀ ਸਰਜਰੀ ਵਾਲੇ ਦਿਨ ਵੀ ਉਹ ਜਿਮ ਜਾਣਾ ਨਹੀਂ ਛੱਡਣਗੇ। ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਗਲ਼ੇ ਵਿਚ ਸਕਵੇਮਸ ਸੈੱਲ ਕਾਰਸੀਨਨੋਮਾ ਦੀ ਮੁੱਢਲੀ ਅਵਸਤਾ ਦਾ ਪਤਾ ਚੱਲਿਆ ਹੈ ਪਰ ਉਹ ਅੱਜ ਪੂਰੇ ਜੋਸ਼ ਵਿਚ ਹਨ ਕਿਉਂਕਿ ਉਹ ਇਸ ਨਾਲ ਲੜਨ ਵਾਲੇ ਹਨ। ਉਨ੍ਹਾਂ ਵਰਗਾ ਲੀਡਰ ਆਪਣੇ ਪਰਿਵਾਰ ਵਿਚ ਪਾ ਕੇ ਅਸੀਂ ਕਿਸਮਤਵਾਲੇ ਹਾਂ।'

ਪ੍ਰਧਾਨ ਮੰਤਰੀ ਨੇ ਰਿਤਿਕ ਦੇ ਨਾਂ ਲਿਖੇ ਸੰਦੇਸ਼ ਵਿਚ ਕਿਹਾ, 'ਪ੍ਰਿਯ ਰਿਤਿਕ, ਰਾਕੇਸ਼ ਰੋਸ਼ਨ ਜੀ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਿਹਾ ਹਾਂ। ਉਹ ਇਕ ਫਾਈਟਰ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਚੁਣੌਤੀ ਦਾ ਸਾਹਮਣਾ ਵੀ ਪੂਰੀ ਹਿੰਮਤ ਨਾਲ ਕਰਨਗੇ।'

ਰਿਤਿਕ ਦੀ ਇਸ ਪੋਸਟ ਨਾਲ ਰਾਕੇਸ਼ ਰੋਸ਼ਨ ਨੂੰ ਗਲੇ ਦਾ ਕੈਂਸਰ ਹੋਣ ਦੀ ਜਾਣਕਾਰੀ ਜਨਤਕ ਹੋਈ। ਰਿਤਿਕ ਦੀ ਸਾਬਕਾ ਪਤਨੀ ਸੁਜੈਨ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਾਂ ਰਾਕੇਸ਼ ਰੋਸ਼ਨ ਨੂੰ ਅਸਲੀ ਸੁਪਰ ਹੀਰੋ ਦੱਸਿਆ। ਉੱਥੇ ਅਭਿਸ਼ੇਕ ਬੱਚਨ ਨੇ ਫਿੰਗਰ ਕਰਾਸਡ ਦਾ ਸਾਈਨ ਬਣਾ ਕੇ ਸੁਪੋਰਟ ਜ਼ਾਹਰ ਕੀਤਾ ਹੈ। ਟਾਈਗਰ ਸ਼ਰਾਫ ਨੇ ਲਿਖਿਆ ਹੈ- ਸੁਪਰ ਹੀਰੋ ਡੀਐੱਨਏ। ਰਾਤ ਭਰ ਵਿਚ ਠੀਕ ਹੋ ਜਾਣਗੇ। ਦੱਸਣਯੋਗ ਹੈ ਕਿ ਰਾਕੇਸ਼ ਰੋਸ਼ਨ ਨੇ ਬਾਲੀਵੁੱਡ ਨੂੰ ਪਹਿਲਾ ਸੁਪਰ ਹੀਰੋ ਕ੍ਰਿਸ਼ ਦਿੱਤਾ ਹੈ। ਉਨ੍ਹਾਂ ਦੇ ਨਿਰਦੇਸ਼ਣ ਵਿਚ ਬਣੀ ਸਾਇੰਸ ਫਿਕਸ਼ਨ ਕੋਈ ਮਿਲ ਗਯਾ ਜ਼ਰੀਏ ਕ੍ਰਿਸ਼ ਦਾ ਜਨਮ ਹੋਇਆ। ਹੁਣ ਇਸ ਸੁਪਰ ਹੀਰੋ ਫਰੈਂਚਾਇਜ਼ੀ ਦੀ ਚੌਥੀ ਕਿਸ਼ਤ ਪਾਈਪਲਾਈਨ ਵਿਚ ਹੈ, ਜਿਸ ਦੀ ਸਕ੍ਰਿਪਟਿੰਗ 'ਤੇ ਰਾਕੇਸ਼ ਰੋਸ਼ਨ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ।


ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ 'ਤੇ ਬਣਨ ਵਾਲੀ ਬਾਇਓਪਿਕ ਪੀਐੱਮ ਨਰਿੰਦਰ ਮੋਦੀ ਦਾ ਸੋਮਵਾਰ ਨੂੰ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ, ਜਿਸ ਵਿਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਲੁੱਕ ਨੂੰ ਰਿਤਿਕ ਨੇ ਸ਼ੇਅਰ ਕਰ ਕੇ ਇਸ ਦੀ ਜ਼ਬਰਦਸਤ ਤਾਰੀਫ਼ ਕੀਤੀ ਸੀ। ਰਿਤਿਕ ਨੇ ਲਿਖਿਆ ਸੀ- 'ਕੁਝ ਕਲਾਕਾਰ ਹਨ ਜੋ ਸਾਰੀਆਂ ਹੱਦਾਂ ਨੂੰ ਪਾਰ ਕਰ ਜਾਂਦੇ ਹਨ। ਤੁਹਾਡੀਆਂ ਅੱਖਾਂ ਦੇ ਕੇ ਲੱਗਦਾ ਹੈ ਜਿਵੇਂ ਤੂਫ਼ਾਨ ਵਿਚਕਾਰ ਸ਼ਾਂਤੀ ਹੋਵੇ। ਜ਼ਬਰਦਸਤ। ਇਕਦਮ ਸ਼ਾਨਦਾਰ। ਵਿਵੇਕ ਓਬਰਾਏ, ਇਸ ਅਹਿਮ ਯਾਤਰਾ ਲਈ ਸ਼ੁਭਕਾਮਨਾਵਾਂ।'


ਵਿਵੇਕ ਓਬਰਾਏ ਨੇ ਕ੍ਰਿਸ਼ 3 ਵਿਚ ਮੁੱਖ ਵਿਲਨ ਕਾਲ ਦਾ ਕਿਰਦਾਰ ਨਿਭਾਇਆ ਸੀ। ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਕੈਂਸਰ ਸਰਵਾਈਵਰ ਹਨ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਸਰਵਾਈਕਲ ਕੈਂਸਰ ਹੋਇਆ ਸੀ, ਜਿਸ ਨਾਲ ਇਕ ਲੰਬੀ ਜੰਗ ਸੁਨੈਨਾ ਨੇ ਲੜੀ ਸੀ।