ਨਵੀਂ ਦਿੱਲੀ,ਜੇਐੱਨਐੱਨ: Raju Srivastav Death: ਰਾਜੂ ਸ਼੍ਰੀਵਾਸਤਵ ਦਾ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਦਾਕਾਰੀ ਤੋਂ ਕਾਮੇਡੀ ਦੀ ਦੁਨੀਆ 'ਚ ਆਪਣੇ ਕਦਮ ਰੱਖਣ ਵਾਲੇ ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਕਰੀਬ 10.20 ਵਜੇ ਆਖਰੀ ਸਾਹ ਲਿਆ। ਗਜੋਧਰ ਬਈਆ ਤੋਂ ਸ਼ਾਨਦਾਰ ਰਿਪੋਰਟਰ ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਰਾਜੂ ਸ਼੍ਰੀਵਾਸਤਵ ਨੂੰ ਮਨੋਰੰਜਨ ਜਗਤ ਵਿੱਚ ਸਖ਼ਤ ਸੰਘਰਸ਼ ਕਰਨਾ ਪਿਆ।ਰਾਜੂ ਸ਼੍ਰੀਵਾਸਤਵ ਨੇ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਦੀ ਫਿਲਮ 'ਤੇਜ਼ਾਬ' ਵਿੱਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਅਤੇ ਬਾਲੀਵੁੱਡ 'ਚ ਕਾਫੀ ਕੰਮ ਕੀਤਾ ਪਰ ਕਾਮੇਡੀ ਦੀ ਦੁਨੀਆ 'ਚ ਕਦਮ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਅਸਲੀ ਪਛਾਣ ਮਿਲੀ।

ਇਹ ਹੈ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਕੁੱਲ ਜਾਇਦਾਦ

ਰਾਜੂ ਸ਼੍ਰੀਵਾਸਤਵ ਨੂੰ ਆਪਣੀ ਅਸਲੀ ਪਛਾਣ ਕਾਮੇਡੀ ਦੀ ਦੁਨੀਆ 'ਚ ਆਉਣ ਤੋਂ ਬਾਅਦ ਮਿਲੀ। ਉਸਨੇ ਕਈ ਵੱਡੇ ਕਾਮੇਡੀ ਸ਼ੋਅ ਕੀਤੇ ਅਤੇ ਆਪਣੀ ਮਿਹਨਤ ਨਾਲ ਬਹੁਤ ਪੈਸਾ ਕਮਾਇਆ। ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਰਾਜੂ ਸ਼੍ਰੀਵਾਸਤਵ ਦੀ ਕੁੱਲ ਜਾਇਦਾਦ 20 ਕਰੋੜ ਹੈ।ਖਬਰਾਂ ਦੀ ਮੰਨੀਏ ਤਾਂ ਕਾਮੇਡੀ ਸ਼ੋਅ ਤੋਂ ਇਲਾਵਾ ਉਸ ਨੇ ਹੋਸਟਿੰਗ, ਰਿਐਲਿਟੀ ਸ਼ੋਅ ਅਤੇ ਕਈ ਈਵੈਂਟ ਸ਼ੋਅ ਤੋਂ ਵੀ ਕਮਾਈ ਕੀਤੀ। ਇਸ ਤੋਂ ਇਲਾਵਾ ਰਾਜੂ ਸ਼੍ਰੀਵਾਸਤਵ ਦਾ ਕਾਨਪੁਰ ਅਤੇ ਮੁੰਬਈ ਵਿੱਚ ਆਪਣਾ ਆਲੀਸ਼ਾਨ ਘਰ ਹੈ।

ਗੱਡੀਆਂ ਦੇ ਵੀ ਸ਼ੌਕੀਨ ਸਨ ਰਾਜੂ ਸ਼੍ਰੀਵਾਸਤਵ

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਸਿਰਫ ਘਰ ਹੀ ਨਹੀਂ ਸਗੋਂ ਗੱਡੀਆਂ ਦਾ ਵੀ ਬਹੁਤ ਸ਼ੌਕ ਸੀ। ਉਸ ਕੋਲ ਇਕ ਤੋਂ ਵੱਧ ਮਹਿੰਗੀਆਂ ਕਾਰਾਂ ਹਨ। ਗਜੋਧਰ ਬਈਆ ਕੋਲ ਔਡੀ Q7 ਅਤੇ BMW 3 ਸੀਰੀਜ਼ ਵਰਗੀਆਂ ਲਗਜ਼ਰੀ ਗੱਡੀਆਂ ਸਨ ਜਿਨ੍ਹਾਂ ਦੀ ਕੀਮਤ ਲਗਪਗ 82 ਲੱਖ ਹੈ। ਰਾਜੂ ਸ਼੍ਰੀਵਾਸਤਵ ਆਪਣੇ ਪਿੱਛੇ ਪਤਨੀ ਸ਼ਿਖਾ ਸ਼੍ਰੀਵਾਸਤਵ, ਇੱਕ ਬੇਟੀ ਅੰਤਰਾ ਅਤੇ ਇੱਕ ਬੇਟਾ ਆਯੁਸ਼ਮਾਨ ਸ਼੍ਰੀਵਾਸਤਵ ਛੱਡ ਗਏ ਹਨ।

Posted By: Sandip Kaur