ਮੁੰਬਈ : ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੇ ਪੋਰਨ ਫਿਲਮਾਂ ਦੇ ਨਿਰਮਾਣ ਤੇ ਉਸ ਨੂੰ ਐਪ 'ਤੇ ਵੇਚਣ ਦੇ ਮਾਮਲੇ 'ਚ ਇਕ ਮਸ਼ਹੂਰ ਮਾਡਲ ਨੇ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਤੇ ਮਸ਼ਹੂਰ ਮਾਡਲ ਸਾਗਰਿਕਾ ਸ਼ੋਨਾ ਸੁਮਨ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਦੇ ਪੀਏ ਓਮੇਸ਼ ਕਾਮਤ ਨੇ ਉਨ੍ਹਾਂ ਨੇ ਨਿਊਡ ਫਿਲਮਾਂ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ। ਉਮੇਸ਼ ਕਾਮਤ ਨੂੰ ਕੁੰਦਰਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਸਾਗਰਿਕਾ ਦਾ ਕਹਿਣਾ ਹੈ ਕਿ ਉਮੇਸ਼ ਕਾਮਤ ਨੇ ਖੁਦ ਹੀ ਨਿਊਡ ਫਿਲਮਾਂ ਲਈ ਕੀਤਾ ਸੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਹਾਲਾਂਕਿ ਉਨ੍ਹਾਂ ਨੇ ਇਹ ਪੇਸ਼ਕਸ਼ ਤੁਰੰਤ ਠੁਕਰਾ ਦਿੱਤੀ ਸੀ।

ਸਾਗਰਿਕਾ ਸ਼ੋਨਾ ਸੁਮਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਲਾਕਡਾਊਨ ਦੌਰਾਨ ਉਹ ਉਮੇਸ਼ ਕਾਮਤ ਨਾਲ ਸੰਪਰਕ 'ਚ ਆਈ ਸੀ। ਉਮੇਸ਼ ਨੇ ਵੀਡੀਓ ਕਾਲ ਰਾਹੀਂ ਉਨ੍ਹਾਂ ਦਾ ਆਡੀਸ਼ਨ ਲੈਂਦੇ ਸਮੇਂ ਨਿਊਡ ਆਡੀਸ਼ਨ ਦੀ ਗੱਲ ਕਹੀ ਸੀ। ਮਾਡਲ ਦਾ ਕਹਿਣਾ ਹੈ ਕਿ ਸੁਣ ਕੇ ਉਹ ਹੈਰਾਨ ਰਹਿ ਗਈ ਤੇ ਤੁਰੰਤ ਹੀ ਇਸ ਲਈ ਮਨ੍ਹਾਂ ਕਰ ਦਿੱਤਾ ਸੀ।

ਉਸ ਸਮੇਂ ਕਾਲ 'ਤੇ ਇਕ ਹੋਰ ਵਿਅਕਤੀ ਜੁਡ਼ਿਆ ਸੀ ਪਰ ਉਸ ਨੇ ਆਪਣਾ ਢੱਕ ਕੇ ਰੱਖਿਆ ਸੀ। ਸਾਗਰਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਰਾਜ ਕੁੰਦਰਾ ਹੀ ਸੀ। ਕਾਮਤ ਨੇ ਸਾਗਰਿਕਾ ਨੂੰ ਲਾਈਫ ਬਣਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਾਗਰਿਕਾ ਮੁਤਾਬਕ ਫਰਵਰੀ ਮਹੀਨੇ 'ਚ ਜਦੋਂ ਇਹ ਮਾਮਲਾ ਉਜਾਗਰ ਹੋਇਆ ਤਾਂ ਉਦੋਂ ਵੀ ਮੈਂ ਮੇਰੇ ਨਾਲ ਹੋਈ ਇਸ ਗੱਲ ਦਾ ਖੁਲਾਸਾ ਕੀਤਾ ਸੀ। ਰਾਜਕੁੰਦਰਾ ਦਾ ਨਾਂ ਵੀ ਲਿਆ ਸੀ। ਹੁਣ ਜਦੋਂ ਕਿ ਰਾਜਕੁੰਦਰਾ ਗ੍ਰਿਫਤਾਰ ਹੋ ਗਏ ਹਨ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਮਾਡਲ ਸਾਗਰਿਕਾ ਨੇ ਕੀਤੀ ਹੈ।

Posted By: Ravneet Kaur