ਨਵੀਂ ਦਿੱਲੀ, ਗਾਇਕ ਰਾਹੁਲ ਵੈਦਿਆ (Rahul Vaidya) ਤੇ ਟੀਵੀ ਅਦਾਕਾਰਾ ਦਿਸ਼ਾ ਪਰਮਾਰ (Disha Parmar) ਦਾ ਮੋਸਟ ਅਵੇਟਿਡ ਵੀਡੀਓ 'ਮਧਾਣਿਆ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੇ ਰਿਲੀਜ਼ ਹੁੰਦਿਆਂ ਹੀ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। 18 ਅਪ੍ਰੈਲ ਦੀ ਸਵੇਰ ਇਹ ਗਾਣਾ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਤੇ ਕੁਝ ਹੀ ਘੰਟਿਆਂ 'ਚ ਇਸ ਗਾਣੇ ਨੂੰ ਲੱਖਾਂ ਵਿਊਜ਼ ਮਿਲ ਗਏ। ਰਾਹੁਲ ਤੇ ਦਿਸ਼ਾ ਦਾ ਵੈਡਿੰਗ ਵੀਡੀਓ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਦੇਖ ਕੇ ਫੈਨਜ਼ ਐਕਸਾਈਟਿਡ ਹੋ ਗਏ ਹਨ। ਇਸ ਤੋਂ ਪਹਿਲਾਂ 'ਮਧਾਣਿਆ' ਦੀ ਆਡੀਓ ਰਿਲੀਜ਼ ਕੀਤੀ ਗਈ ਸੀ, ਜਿਸ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ ਤੇ ਹੁਣ ਵੀਡੀਓ ਆਉਣ ਤੋਂ ਬਾਅਦ ਵੀ ਫੈਨਜ਼ ਗਾਣੇ ਨੂੰ ਭਰਪੂਰ ਪਿਆਰ ਦੇ ਰਹੇ ਹਨ।

ਇਹ ਗਾਣਾ ਰਾਹੁਲ ਵੈਦਿਆ ਤੇ ਅਸੀਸ ਕੌਰ ਨੇ ਗਾਇਆ ਹੈ। ਫੈਨਜ਼ ਰਾਹੁਲ ਦੀ ਆਵਾਜ਼ ਦੀ ਤਰੀਫ ਕਰਦੇ ਨਹੀਂ ਥਕ ਰਹੇ ਹਨ। ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਬਾਅਦ ਇਹ ਗਾਣਾ 1 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। 'ਯਾਦ ਤੇਰੀ' ਤੋਂ ਬਾਅਦ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦਾ ਇਕੱਠਿਆਂ ਦਾ ਇਹ ਦੂਸਰਾ ਗਾਣਾ ਹੈ। 'ਯਾਦ ਤੇਰੀ' ਸਾਲ 2019 'ਚ ਰਿਲੀਜ਼ ਹੋਇਆ ਸੀ। ਉਸ ਵੇਲੇ ਰਾਹੁਲ ਤੇ ਦਿਸ਼ਾ ਕਾਫੀ ਚੰਗੇ ਦੋਸਤ ਸਨ ਤੇ ਅੱਜ ਲਵ ਬਰਡਜ਼ ਹਨ।

Posted By: Seema Anand