ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 ‘ਚ ਆਪਣੇ ਫੇਵਰਿਟ ਕੰਟੈਸਟੈਂਟ ਰਾਹੁਲ ਵੈਦਿਆ ਦੇ ਵਿਆਹ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰਾਹੁਲ ਨੇ ਆਪਣੀ ਗਰਲਫਰੈਂਡ ਦਿਸ਼ਾ ਪਰਮਾਰ ਨੂੰ ‘ਬਿੱਗ ਬੌਸ’ ਹਾਊਸ ‘ਚ ਹੀ ਪ੍ਰਪੋਜ਼ ਕੀਤਾ ਸੀ ਜਿਸ ਤੋਂ ਬਾਅਦ ਤੋਂ ਇਹ ਚਰਚੇ ਸ਼ੁਰੂ ਹੋ ਗਏ ਕਿ ਹੁਣ ਰਾਹੁਲ ਤੇ ਦਿਸ਼ਾ ਕਦੋਂ ਵਿਆਹ ਕਰਨਗੇ। ਫਾਇਲੀ ਫੈਨਜ਼ ਦਾ ਇੰਤਜ਼ਾਰ ਖ਼ਤਮ ਹੋਇਆ ਤੇ ਰਾਹੁਲ-ਦਿਸ਼ਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।

ਗਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਲਾੜਾ-ਲਾੜੀ ਦੇ ਲਿਬਾਸ ‘ਚ ਆਪਣੀ ਤੇ ਦਿਸ਼ਾ ਦੀ ਇਕ ਤਸਵੀਰ ਸ਼ੇਅਰ ਕਰ ਦੇ ਹੋਏ ਇਹ ਅਨਾਊਂਸ ਕਰ ਦਿੱਤਾ ਹੈ ਕਿ ਦੋਵੇਂ ਇਕ ਦੂਸਰੇ ਦੇ ਹੋ ਚੁੱਕੇ ਹਨ। ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਰਾਹੁਲ ਕ੍ਰੀਮ ਕਲਰ ਦੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ, ਉੱਥੇ ਹੀ ਦਿਸ਼ਾ ਨੇ ਪਿੰਕ ਕਲਰ ਦਾ ਲਹਿੰਗਾ ਪਹਿਣਿਆ ਹੈ ਜਿਸ ਵਿਚ ਉਹ ਬੜੀ ਪਿਆਰੀ ਲੱਗ ਰਹੀ ਹੈ। ਫੋਟੋ ‘ਚ ਦੋਵੇਂ ਇਕ-ਦੂਸਰੇ ਨੂੰ ਬੜੇ ਪਿਆਰ ਨਾਲ ਦੇਖ ਕੇ ਮੁਸਕਰਾ ਰਹੇ ਹਨ। ਰਾਹੁਲ ਤੇ ਦਿਸ਼ਾ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫੋਟੋ ‘ਤੇ ਕੁਮੈਂਟ ਕਰ ਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ।

Posted By: Seema Anand