ਜੇਐੱਨਐੱਨ, ਨਵੀਂ ਦਿੱਲੀ : ਐਕਟਰ ਨਵਾਜੂਦੀਨ ਸਦਿੱਕੀ ਅਤੇ ਰਾਧਿਕਾ ਆਪਟੇ ਸਟਾਰਰ ਫਿਲਮ 'ਰਾਤ ਅਕੇਲੀ ਹੈ' ਨੈਟਫਲਿੱਕਸ 'ਤੇ ਰਿਲੀਜ਼ ਹੋ ਗਈ ਹੈ। ਫਿਲਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ ਅਤੇ ਹਰ ਕੋਈ ਫਿਲਮ ਦੀ ਮਰਡਰ ਸਟੋਰੀ ਦੀ ਤਾਰੀਫ਼ ਕਰ ਰਿਹਾ ਹੈ। ਇਕ ਮਰਡਰ ਮਿਸਟਰੀ 'ਤੇ ਬਣੀ ਇਹ ਫਿਲਮ ਕਾਫੀ ਮਜ਼ੇਦਾਰ ਹੈ ਅਤੇ ਫਿਲਮ ਦੇ ਸੰਸਪੈਂਸ 'ਤੇ ਕੀਤਾ ਗਿਆ ਫਿਲਮ ਦਾ ਯੂਐੱਸਪੀ ਹੈ। ਫਿਲਮ ਨੂੰ ਜਿਸ ਤਰ੍ਹਾਂ ਲਿਖਿਆ ਗਿਆ ਹੈ, ਉਹ ਜਬਰਦਸਤ ਹੈ। ਕੁਝ ਲੋਕ ਫਿਲਮ ਦੀ ਸਪੀਡ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ ਕਿ ਫਿਲਮ ਥੋੜ੍ਹੀ-ਥੋੜ੍ਹੀ ਅੱਗੇ ਵੱਧ ਰਹੀ ਹੈ। ਅਜਿਹੇ 'ਚ ਜਾਣਦੇ ਹਾਂ ਉਨ੍ਹਾਂ 5 ਕਾਰਨਾਂ ਬਾਰੇ, ਜੋ ਦੱਸਦੇ ਹਨ ਕਿ ਆਖਿਰ ਇਹ ਫਿਲਮ ਕਿਉਂ ਦੇਖੀ ਜਾਣੀ ਚਾਹੀਦੀ ਹੈ।

1. ਸਸਪੈਂਸ

ਇਹ ਫਿਲਮ ਦਾ ਸਭ ਤੋਂ ਪ੍ਰਮੁੱਖ ਭਾਗ ਹੈ ਅਤੇ ਇਹ ਹੀ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦਾ ਹੈ। ਫਿਲਮ 'ਚ ਅਜਿਹਾ ਸਸਪੈਂਸ ਹੈ ਕਿ ਤੁਸੀਂ ਇਕ ਵਾਰ ਸੀਰੀਜ਼ ਸ਼ੁਰੂ ਹੋਣ ਤੋਂ ਬਾਅਦ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰ ਪਾਉਂਗੇ। ਫਿਲਮ ਦੀ ਸ਼ੁਰੂਆਤ 'ਚ ਲੱਗਦਾ ਹੈ ਕਿ ਮਰਡਰ ਰਾਧਿਕਾ ਆਪਟੇ ਨੇ ਕੀਤਾ ਹੈ, ਪਰ ਬਾਅਦ 'ਚ ਜੋ ਸਾਹਮਣੇ ਆਉਂਦਾ ਹੈ, ਉਹ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਮਜ਼ੇਦਾਰ ਹੈ। ਇਸ ਫਿਲਮ 'ਚ ਪੁਲਿਸ ਇੰਸਪੈਕਟਰ ਦਾ ਕਿਰਦਾਰ ਨਵਾਜੂਦੀਨ ਸਦਿੱਕੀ ਨਿਭਾ ਰਹੇ ਹਨ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

2. ਐਕਟਿੰਗ

ਫਿਲਮ ਦੇਖਣ ਦਾ ਦੂਸਰਾ ਕਾਰਨ ਬਣਦਾ ਹੈ ਕਿਰਦਾਰਾਂ ਦੀ ਐਕਟਿੰਗ। ਜੇਕਰ ਤੁਸੀਂ ਕੁਝ ਦਿਨਾਂ ਤੋਂ ਚੰਗੀ ਐਕਟਿੰਗ ਨਾਲ ਭਰੂਪਰ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਚੰਗਾ ਆਪਸ਼ਨ ਹੋ ਸਕਦੀ ਹੈ। ਫਿਲਮ 'ਚ ਨਵਾਜੂਦੀਨ ਸਦਿੱਕੀ, ਤਿਗਮਾਂਸ਼ੂ, ਧੂਲਿਆ, ਰਾਧਿਕਾ ਆਪਟੇ ਨੇ ਜਬਰਦਸਤ ਐਕਟਿੰਗ ਕੀਤੀ ਹੈ, ਜਿਸਨੇ ਫਿਲਮ 'ਚ ਅਲੱਗ ਜਾਨ ਭਰ ਦਿੱਤੀ ਹੋਵੇ।

3. ਰਿਅਲਸਟਿਕ

ਫਿਲਮ ਦੀ ਕਹਾਣੀ ਕਾਫੀ ਰਿਅਲਸਿਟਕ ਹੈ ਤੇ ਵਿਸ਼ਵਾਸ਼ਯੋਗ ਹੈ। ਤੁਹਾਨੂੰ ਕੁਝ ਥਾਂ ਛੱਡ ਕੇ ਬਿਲਕੁੱਲ ਨਹੀਂ ਲੱਗੇਗਾ ਕਿ ਫਿਲਮ 'ਚ ਜ਼ਿਆਦਾ ਡਰਾਮਾ ਭਰ ਦਿੱਤਾ ਗਿਆ ਹੈ ਕਿ ਫਿਲਮ ਸੱਚਾਈ ਤੋਂ ਕਾਫੀ ਦੂਰ ਚਲੀ ਗਈ ਹੈ।

4. ਨਵਾਜ ਅਤੇ ਰਾਧਿਕਾ ਦੀ ਵਾਪਸੀ

ਆਪਣੇ ਕਰੀਅਰ ਅਤੇ ਐਕਟਿੰਗ ਕਾਰਨ ਬਾਲੀਵੁੱਡ 'ਚ ਖ਼ਾਸ ਪਛਾਣ ਬਣਾਉਣ ਵਾਲੇ ਐਕਟਰ ਨਵਾਜੂਦੀਨ ਸਦਿੱਕੀ ਅਤੇ ਰਾਧਿਕਾ ਆਪਟੇ ਨੇ ਫਿਲਮ ਨਾਲ ਚੰਗੀ ਵਾਪਸੀ ਕੀਤੀ ਹੈ। ਪਿਛਲੀਆਂ ਕੁਝ ਫਿਲਮਾਂ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਨਵਾਜ ਲਈ ਇਹ ਕਮਬੈਕ ਫਿਲਮ ਸਾਬਿਤ ਹੋ ਸਕਦੀ ਹੈ, ਕਿਉਂਕਿ ਇਸ 'ਚ ਨਵਾਜ ਦੇ ਕੰਮ ਨੂੰ ਕਾਫੀ ਸਰਾਹਿਆ ਗਿਆ ਹੈ।

5. ਸਟੋਰੀ ਟੇਲਿੰਗ

ਫਿਲਮ ਦੀ ਕਹਾਣੀ ਭਾਵ ਮਰਡਰ ਮਿਸਟਰੀ ਨੂੰ ਜਿਸ ਤਰ੍ਹਾਂ ਨਾਲ ਲਿਖਿਆ ਗਿਆ ਹੈ ਉਹ ਕਾਫੀ ਮਜ਼ੇਦਾਰ ਹੈ। ਨਾਲ ਹੀ ਫਿਲਮ 'ਚ ਹਰ ਕਿਰਦਾਰ ਦੇ ਇੰਟਰੋ ਤੋਂ ਲੈ ਕੇ ਉਸਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਬੁਣਿਆ ਗਿਆ ਹੈ, ਜਿਸ ਨਾਲ ਫਿਲਮ ਦੇ ਵਿਚ ਕੋਈ ਵੀ ਕਨਫਿਊਜ਼ਨ ਕ੍ਰਿਏਟ ਨਹੀਂ ਹੁੰਦੀ ਅਤੇ ਫਿਲਮ ਇਕ ਫਲੋ 'ਚ ਅੱਗੇ ਵੱਧਦੀ ਰਹਿੰਦੀ ਹੈ।

Posted By: Ramanjit Kaur