ਪ੍ਰਿਅੰਕਾ ਚੋਪੜਾ ਤੇ ਨਿਕ ਜੋਨਾਸ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ। ਪ੍ਰਿਅੰਕਾ ਅਕਸਰ ਨਿਕ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਇਕ ਖ਼ਾਸ ਮੌਕੇ 'ਤੇ ਉਸ ਨੇ ਬੇਹੱਦ ਪਿਆਰਾ ਵੀਡੀਓ ਨਿਕ ਨਾਲ ਸਾਂਝਾ ਕੀਤਾ ਹੈ। ਮੌਕਾ ਸੀ ਨਿਕ ਦੇ 27ਵੇਂ ਜਨਮ ਦਿਨ ਦਾ। ਪ੍ਰਿਅੰਕਾ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬੇਹੱਦ ਹੀ ਰੋਮਾਂਟਿਕ ਅੰਦਾਜ਼ 'ਚ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿਅੰਕਾ ਨੇ ਜੋ ਵੀਡੀਓ ਸ਼ੇਅਰ ਕੀਤਾ, ਉਸ 'ਚ ਨਿਕ ਦੇ ਕੰਸਰਟ, ਉਸਦੇ ਘਰ 'ਚ ਖਾਣਾ ਬਣਾਉਣ ਦੇ ਪਲ਼, ਪ੍ਰਿਅੰਕਾ ਨਾਲ ਕਰਵਾਏ ਫੋਟੋ ਸ਼ੂਟ ਤੇ ਦੋਵਾਂ ਦੇ ਵਿਆਹ ਦੌਰਾਨ ਹੋਏ ਸੰਗੀਤ ਦੇ ਵੀਡੀਓ ਸ਼ਾਮਲ ਹਨ। ਪ੍ਰਿਅੰਕਾ ਨੇ ਲਿਖਿਆ, 'ਤੁਸੀਂ ਮੇਰੀ ਜ਼ਿੰਦਗੀ ਦੀ ਰੋਸ਼ਨੀ ਹੋ। ਤੁਹਾਡੇ ਨਾਲ ਹਰ ਦਿਨ ਪਿਛਲੇ ਦਿਨ ਨਾਲੋਂ ਬਿਹਤਰ ਹੁੰਦਾ ਹੈ। ਤੁਸੀਂ ਦੁਨੀਆ ਦੀ ਹਰ ਖ਼ੁਸ਼ੀ ਦੇ ਹੱਕਦਾਰ ਹੋ। ਸਭ ਤੋਂ ਪਿਆਰਾ ਇਨਸਾਨ ਹੋਣ ਲਈ ਸ਼ੁਕਰੀਆ। ਹੁਣ ਤਕ ਮੈਂ ਤੁਹਾਡੇ ਜਿਹੇ ਇਨਸਾਨ ਨੂੰ ਕਦੀ ਨਹੀਂ ਮਿਲੀ। ਮੇਰਾ ਬਣਨ ਲਈ ਧੰਨਵਾਦ। ਹੈੱਪੀ ਬਰਥਡੇ ਜਾਨ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।' ਨਿਕ ਨੇ ਇਸ ਦਾ ਜਵਾਬ ਤਿੰਨ ਦਿਲ ਦੀ ਇਮੋਜੀ ਬਣਾ ਕੇ ਦਿੱਤਾ। ਨਿਕ ਦੇ ਦੋਵਾਂ ਭਰਾਵਾਂ ਜੋ ਤੇ ਕੇਵਿਨ ਨੇ ਵੀ ਨਿਕ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Posted By: Sukhdev Singh