ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣੀ ਅਦਾਕਾਰੀ ਦਾ ਦਮ ਦਿਖਾਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਨੀਂ ਦਿਨੀਂ ਆਪਣੀ ਕਿਤਾਬ 'ਅਨਫਿਨਿਸ਼ਡ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਨ੍ਹਾਂ ਨੇ ਇਸ ਕਿਤਾਬ 'ਚ ਆਪਣੀ ਜ਼ਿੰਦਗੀ ਦੇ ਚੰਗੇ ਤੇ ਬੁਰੇ ਸਾਰੇ ਪਲ਼ਾਂ ਨੂੰ ਸਾਂਝਾ ਕੀਤਾ ਹੈ। ਪ੍ਰਿਅੰਕਾ ਚੋਪੜਾ ਨੇ ਆਪਣੀ ਕਿਤਾਬ 'ਚ ਖੁਲਾਸਾ ਕੀਤਾ ਹੈ ਉਹ ਅਮਰੀਕਾ 'ਚ ਨਸਲੀ ਟਿੱਪਣੀ ਦਾ ਸ਼ਿਕਾਰ ਹੋ ਚੁੱਕੀ ਹੈ।

ਅਦਾਕਾਰਾ ਨੂੰ ਉਨ੍ਹਾਂ ਦੇ ਪਹਿਲੇ ਹਾਲੀਵੁੱਡ ਗਾਣੇ 'ਇਨ ਮਾਈ ਸਿਟੀ' ਦੌਰਾਨ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਸੀ। ਲੋਕ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਓ ਕਹਿਣ ਲੱਗ ਪਏ ਸੀ। ਇਨ੍ਹਾਂ ਹੀ ਨਹੀਂ ਪ੍ਰਿਅੰਕਾ ਚੋਪੜਾ ਨੂੰ ਸਮੂਹਿਕ ਜਬਰ ਜਨਾਹ ਦੀਆਂ ਧਮਕੀਆਂ ਵੀ ਮਿਲਣ ਲੱਗ ਪਈਆਂ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਅਦਾਕਾਰਾ ਨੇ ਆਪਣੀ ਕਿਤਾਬ 'ਚ ਲਿਖਿਆ ਮੈਨੂੰ ਯਾਦ ਹੈ ਕਿ ਅਮਰੀਕਾ 'ਚ ਉਹ ਰਾਤ ਜਦੋਂ ਮੈਂ ਖੁਦ ਟੈਲੀਵਿਜ਼ਨ 'ਤੇ ਦਿਖਣ ਵਾਲੀ ਸੀ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਸੀ। ਮੈਂ ਲੱਖਾਂ ਲੋਕਾਂ ਨਾਲ ਆਪਣੇ ਗਾਣੇ ਇਨ ਮਾਈ ਸਿਟੀ ਦੇ ਪ੍ਰੋਮੋ ਵੀਡੀਓ ਨੂੰ ਦੇਖਣ ਲਈ ਵੀ ਉਤਸ਼ਾਹਿਤ ਸੀ। ਮੇਰੇ ਕੋਲ ਮੇਰੇ ਗਾਣੇ ਨੂੰ ਅਮਰੀਕਾ ਦੇ ਸਿਨੇਮਾ 'ਚ ਐਨਐਫਐਲ ਹਫਤਾਵਰੀ ਸਪਾਟ ਦੇ ਮਾਧਿਅਮ ਰਾਹੀਂ ਮੁੱਖ ਧਾਰਾ 'ਚ ਲਿਆਉਣ ਦਾ ਤੇ ਕੋਈ ਬਿਹਤਰ ਤਰੀਕਾ ਨਹੀਂ ਸੀ।

Posted By: Ravneet Kaur