ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਤੋਂ ਹਾਲੀਵੁੱਡ ਤਕ ਨਾਂ ਕਮਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਉਹ ਆਪਣੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਵੀ ਦਿੰਦੀ ਰਹਿੰਦੀ ਹੈ। ਇਕ ਵਾਰ ਫਿਰ ਪ੍ਰਿਅੰਕਾ ਚੋਪੜਾ ਨੇ ਆਪਣੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ ਹੈ। ਆਪਣੀ ਅਦਾਕਾਰੀ ਤੋਂ ਬਾਅਦ ਉਸ ਨੇ ਭਾਰਤੀ ਖਾਣੇ ਨੂੰ ਵੀ ਵਿਦੇਸ਼ ਵਿਚ ਮਸ਼ਹੂਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹੀ ਵਜ੍ਹਾ ਹੈ ਜੋ ਪ੍ਰਿਅੰਕਾ ਨੇ ਨਿਊਯਾਰਕ 'ਚ ਭਾਰਤੀ ਰੈਸਟੋਰੈਂਟ ਖੋਲ੍ਹਿਆ ਹੈ।

ਜੀ ਹਾਂ, ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖਞੁਦ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ। ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੀਆਂ ਅਦਾਕਾਰਾਂ 'ਚੋਂ ਇਕ ਹਨ। ਉਹ ਆਪਣੀ ਜ਼ਿੰਦਗੀ 'ਚ ਕੀ ਕਰ ਰਹੀ ਹੈ ਤੇ ਕੀ ਕਰਨ ਵਾਲੀ ਹੈ, ਇਨ੍ਹਾਂ ਗੱਲਾਂ ਦੀ ਜਾਣਕਾਰੀ ਉਹ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਦਿੰਦੀ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਦੇ ਭਾਰਤੀ ਰੈਸਟੋਰੈਂਟ ਦਾ ਨਾਂ ਸੋਨਾ (SONA) ਹੈ। ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਿੰਨਾਂ ਵਿਚੋਂ ਇਕ ਵਿਚ ਪ੍ਰਿਅੰਕਾ ਚੋਪੜਾ ਦੇ ਰੈਸਟੋਰੈਂਟ ਦਾ ਨਾਂ ਨਜ਼ਰ ਆ ਰਿਹਾ ਹੈ ਜਦਕਿ ਬਾਕੀ ਤਸਵੀਰਾਂ 'ਚ ਪ੍ਰਿਅੰਕਾ ਪਤੀ ਨਿਕ ਜੋਨਸ ਨਾਲ ਉਦਘਾਟਨ ਪੂਜਾ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਲੰਬੀ-ਚੋਪੜਾ ਪੋਸਟ ਵੀ ਲਿਖੀ ਹੈ ਤੇ ਫੈਨਜ਼ ਨੂੰ ਸੋਨਾ ਰੈਸਟੋਰੈਂਟ ਦੀ ਜਾਣਕਾਰੀ ਦਿੱਤੀ ਹੈ। ਪ੍ਰਿਅੰਕਾ ਨੇ ਪੋਸਟ 'ਚ ਲਿਖਿਆ, 'ਮੈਂ ਤੁਹਾਡੇ ਸਾਹਮਣੇ SONA ਨੂੰ ਪੇਸ਼ ਕਰਦੀ ਹੋਈ ਰੋਮਾਂਚਿਤ ਮਹਿਸੂਸ ਕਰ ਰਹੀ ਹਾਂ। ਨਿਊਯਾਰਕ ਸਿਟੀ 'ਚ ਇਕ ਨਵਾਂ ਰੈਸਟੋਰੈਂਟ ਜਿੱਥੇ ਮੈਂ ਭਾਰਤੀ ਖਾਣੇ ਲਈ ਆਪਣਾ ਪਿਆਰ ਦਿਖਾਇਆ ਹੈ।'

Posted By: Seema Anand