ਜੇਐਨਐਨ, ਨਵੀਂ ਦਿੱਲੀ : ਇੰਟਰਨੈੱਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਵਾਰਿਅਰ ਯਾਦ ਹੈ ਤੁਹਾਨੂੰ? ਦੋ ਸਾਲ ਪਹਿਲਾ ਭਾਵ ਸਾਲ 2018 ਵਿਚ ਉਨ੍ਹਾਂ ਨੇ ਆਪਣੀਆਂ ਅਦਾਵਾਂ ਅਤੇ ਅੱਖ ਮਾਰਨ ਨਾਲ ਲੱਖਾਂ ਲੜਕਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਹਾਲਾਂਕਿ ਉਸ ਵੀਡੀਓ ਤੋਂ ਬਾਅਦ ਪ੍ਰਿਆ ਗਾਇਬ ਜਿਹੀ ਹੋ ਗਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਚਰਚਾ ਘੱਟ ਹੋ ਗਈ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਆਉਣ ਨਾਲ ਉਹ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ। ਇਸ ਵਾਰ ਪ੍ਰਿਆ ਦੀਆਂ ਖੂਬਸੂਰਤ ਅੱਖਾਂ ਅਤੇ ਅਦਾਵਾਂ ਦੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਵੀ ਸ਼ਰਮਾ ਗਏ।


ਟਰੰਪ ਦੇ ਭਾਰਤ ਦੌਰੇ ਦੌਰਾਨ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਪ੍ਰਿਆ ਅਤੇ ਟਰੰਪ ਨਜ਼ਰ ਆ ਰਹੇ ਹਨ। ਵੀਡੀਓ ਵਿਚ ਦਿਖ ਰਿਹਾ ਹੈ ਪ੍ਰਿਆ ਆਪਣੀਆਂ ਅੱਖਾਂ ਨਾਲ ਅਦਾਵਾਂ ਦਿਖਾ ਰਹੀ ਹੈ ਅਤੇ ਟਰੰਪ ਉਸ ਨੂੰ ਦੇਖ ਕੇ ਸ਼ਰਮਾ ਰਹੇ ਹਨ। ਪੁਰੇ ਵੀਡੀਓ ਵਿਚ ਟਰੰਪ ਅਤੇ ਪ੍ਰਿਆ ਵਿਚ ਅੱਖਾਂ ਹੀ ਅੱਖਾਂ ਵਿਚ ਗੱਲਾਂ ਹੋ ਰਹੀਆਂ ਹਨ। ਹਾਲਾਂਕਿ ਪੂਰਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਸਮਝ ਜਾਓਗੇ ਕਿ ਇਹ ਐਡਿਟ ਵੀਡੀਓ ਹੈ। ਜਿਵੇਂ ਇੰਟਰਨੈੱਟ 'ਤੇ ਫਨੀ ਮੀਮਸ ਵਾਇਰਲ ਹੁੰਦੇ ਹਨ, ਜਿਵੇਂ ਹੀ ਇਸ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ ਹੈ।

Posted By: Tejinder Thind