Katrina Kaif Pregnancy News: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਲ ਦੀ ਜੋੜੀ ਇੰਡਸਟਰੀ ਦੀਆਂ ਹਿੱਟ ਜੋੜੀਆਂ ਵਿਚੋਂ ਇਕ ਹੈ। ਇਨ੍ਹਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਕਾਫੀ ਹੁੰਦੇ ਹਨ। ਦੋਵੇਂ ਦਸੰਬਰ 2021 ਵਿਚ ਵਿਆਹ ਦੇ ਬੰਧਨ 'ਚ ਬੱਝ ਗਏ (Katrine kaif Vickey Kaushal Wedding)। ਇਸ ਦੇ ਨਾਲ ਹੀ ਹੁਣ ਇਸ ਪਾਵਰ ਕਪਲ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਅਜਿਹੇ 'ਚ ਪ੍ਰਸ਼ੰਸਕ ਖੁਸ਼ਖਬਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹੈ। ਪ੍ਰੈਗਨੈਂਸੀ ਦੀ ਚਰਚਾ ਦੌਰਾਨ ਇਕ ਵਾਰ ਫਿਰ ਕੈਟਰੀਨਾ ਲੂਜ਼ ਕੱਪੜਿਆਂ 'ਚ ਸਪਾਟ ਹੋਈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਕਿ ਉਹ ਪ੍ਰੈਗਨੈਂਟ ਹੈ।
ਲੂਜ਼ ਬਲੈਕ ਡਰੈੱਸ 'ਚ ਫਿਰ ਸਪਾਟ ਹੋਈ ਕੈਟਰੀਨਾ
ਕੈਟਰੀਨਾ ਕੈਫ ਹਾਲ ਹੀ 'ਚ ਆਪਣੀ ਭੈਣ ਈਸਾਬੇਲ ਨਾਲ ਡਿਨਰ ਲਈ ਬਾਹਰ ਨਿਕਲੀ। ਇਸ ਦੌਰਾਨ ਪਪਰਾਜ਼ੀ ਨੇ ਉਸ ਨੂੰ ਕੈਮਰੇ 'ਚ ਕੈਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਸ ਦੌਰਾਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੈਟਰੀਨਾ ਆਪਣੀ ਡਰੈਸਿੰਗ ਸੈਂਸ ਕਾਰਨ ਫਿਰ ਤੋਂ ਲਾਈਮਲਾਈਟ 'ਚ ਆ ਗਈ। ਈਸਾਬੇਲ ਦੇ ਨਾਲ ਡਿਨਰ 'ਤੇ ਕੈਟਰੀਨਾ ਨੇ ਕਾਲੇ ਰੰਗ ਦੀ ਲੂਜ਼ ਡਰੈੱਸ ਪਾਈ ਸੀ। ਉਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਫਟਾਫਟ ਬੈਠੀ ਕਾਰ 'ਚ
ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕੈਟਰੀਨਾ ਕੈਫ ਰੈਸਟੋਰੈਂਟ 'ਚੋਂ ਬਾਹਰ ਨਿਕਲਦੀ ਹੈ, ਉਹ ਇਕ ਪਲ ਦੀ ਦੇਰੀ ਕੀਤੇ ਬਿਨਾਂ ਤੁਰੰਤ ਕਾਰ 'ਚ ਬੈਠੀ ਦਿਖਾਈ ਦਿੰਦੀ ਹੈ। ਉਸ ਦੀ ਇਸ ਹਰਕਤ ਨੇ ਪ੍ਰਸ਼ੰਸਕਾਂ 'ਚ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਸ਼ੱਕ ਹੋਰ ਵੀ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ ਕਈ ਮੌਕਿਆਂ 'ਤੇ ਲੂਜ਼ ਡਰੈੱਸ 'ਚ ਨਜ਼ਰ ਆ ਚੁੱਕੀ ਹੈ। ਉਹ ਹਰ ਵਾਰ ਪ੍ਰੈਗਨੈਂਟ ਹੋਣ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਆ ਜਾਂਦੀ ਹੈ। ਇਸ ਵੀਡੀਓ ਨੂੰ ਹੁਣ ਤਕ ਕਈ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਇਸ 'ਤੇ ਕਮੈਂਟ ਕਰ ਕੇ ਵੱਖ-ਵੱਖ ਰਿਐਕਸ਼ਨ ਮਿਲ ਰਹੀਆਂ ਹਨ। ਦੱਸ ਦੇਈਏ ਕਿ ਹੁਣ ਤਕ ਕੈਟਰੀਨਾ ਅਤੇ ਵਿੱਕੀ ਨੇ ਇਹ ਖਬਰਾਂ ਨੂੰ ਅਸੈੱਪਟ ਨਹੀਂ ਕੀਤਾ ਹੈ ਤੇ ਨਾ ਹੀ ਇਨ੍ਹਾਂ ਨੂੰ ਖਾਰਜ ਕੀਤਾ ਹੈ।
Posted By: Seema Anand