ਨਵੀਂ ਦਿੱਲੀ, ਜੇਐਨਐਨ : ਪ੍ਰਾਚੀ ਦੇਸਾਈ ਵੀ ਬਾਲੀਵੁੱਡ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ 'ਚ ਕੀਤਾ ਹੈ। ਪ੍ਰਾਚੀ ਦੇਸਾਈ ਨੇ ਕਿਹਾ ਹੈ ਕਿ ਇਕ ਵੱਡੀ ਫਿਲਮ ਦੇ ਨਿਰਦੇਸ਼ਕ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਾਮਪ੍ਰੋਮਾਈਜ਼ ਕਰਨ ਲਈ ਕਿਹਾ ਸੀ।

ਜਦਕਿ ਉਹ ਅਜਿਹਾ ਕਰਨ ਲਈ ਮਨ੍ਹਾ ਕਰ ਚੁੱਕੀ ਸੀ। ਇਸ ਦੇ ਬਾਵਜੂਦ ਨਿਰਦੇਸ਼ਕ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਾਲ ਕੀਤਾ ਸੀ। ਪ੍ਰਾਚੀ ਦੇਸਾਈ ਨੇ 2006 'ਚ ਸ਼ੋਅ ਕਸਮ ਸੇ ਨਾਲ ਡੈਬਿਊ ਕੀਤਾ ਸੀ। ਇਸ ਸ਼ੋਅ 'ਚ ਉਨ੍ਹਾਂ ਤੋਂ ਇਲਾਵਾ ਰਾਮ ਕਪੂਰ ਦੀ ਅਹਿਮ ਭੂਮਿਕਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2008 'ਚ ਆਈ ਫਿਲਮ ਰਾਕ ਆਨ 'ਚ ਕੰਮ ਕੀਤਾ ਸੀ। ਇਸ ਤੋਂ ਉਹ ਵਨਸ ਅਪਾਨ ਏ ਟਾਈਮ ਇਨ ਮੁੰਬਈ, ਬੋਲ ਬੱਚਨ ਤੇ ਅਜਹਰ 'ਚ ਵੀ ਨਜ਼ਰ ਆ ਚੁੱਕੀ ਹੈ।

ਬਾਲੀਵੁੱਡ ਬਬਲ ਨਾਲ ਗੱਲ ਕਰਦੇ ਹੋਏ ਪ੍ਰਾਚੀ ਦੇਸਾਈ ਨੇ ਕਿਹਾ ਕਿ ਇਕ ਵਾਰ ਮੈਨੂੰ ਇਕ ਵੱਡੀ ਫਿਲਮ 'ਚ ਲੈਣ ਲਈ ਨਿਰਦੇਸ਼ਕ ਨੇ ਫੋਨ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਮੈਨੂੰ ਕਾਮਪ੍ਰੋਮਾਈਜ਼ ਕਰਨ ਲਈ ਕਿਹਾ। ਇਹ ਇਕ ਬਹੁਤ ਵੱਡੀ ਫਿਲਮ ਲਈ ਆਫਰ ਸੀ। ਜਦੋਂ ਮੈਂ ਅਜਿਹਾ ਕਰਨ ਲਈ ਮਨ੍ਹਾ ਕਰ ਦਿੱਤਾ ਉਦੋਂ ਨਿਰਦੇਸ਼ਕ ਨੇ ਮੈਨੂੰ ਫੋਨ ਕਰ ਕੇ ਇਸ ਬਾਰੇ ਗੱਲ ਵੀ ਕੀਤੀ। ਇਸ 'ਤੇ ਮੈਂ ਉਨ੍ਹਾਂ ਕਿਹਾ ਕਿ ਤੁਹਾਡੀ ਫਿਲਮ 'ਚ ਕੰਮ ਹੀ ਨਹੀਂ ਕਰਨਾ ਚਾਹੁੰਦੀ। ਪ੍ਰਾਚੀ ਦੇਸਾਈ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਾਈਲੈਂਸ : ਕੈਨ ਯੂ ਹਿਅਰ ਇਟ' 'ਚ ਇਕ ਪੁਲਿਸ ਅਧਿਕਾਰੀ ਅਫਸਰ ਦੀ ਭੂਮਿਕਾ 'ਚ ਨਜ਼ਰ ਆਈ ਸੀ।

Posted By: Ravneet Kaur