ਨਵੀਂ ਦਿੱਲੀ : ਵੈਸੇ ਤਾਂ ਕੁਝ ਸਮੇਂ ਤੋਂ ਬਾਇਓਪਿਕਸ ਦਾ ਰੁਝਾਨ ਹੈ। ਖਿਡਾਰੀਆਂ ਤੋਂ ਲੈ ਕੇ ਜੰਗ ਦੇ ਸ਼ਹੀਦਾਂ ਤਕ ਵੱਖ-ਵੱਖ ਹਸਤੀਆਂ ਨੇ ਬਾਲੀਵੁੱਡ 'ਚ Biopic ਬਾਇਓਪਿਕ ਬਣਾਈ ਹੈ। ਇਸ ਹਫ਼ਤੇ ਸਾਹਮਣੇ ਹੈ ਸਿਆਸਤ ਦੇ ਸਭ ਤੋਂ ਵੱਡੇ ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰਦਾਸ ਮੋਦੀ ਦੀ ਬਾਇਓਪਿਕ।

ਫਿਲਮ ਨਿਰਮਾਤਾ ਨੇ ਇਲਕੈਸ਼ਨ ਕਮਿਸ਼ਨ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੋਦੀ ਦੇ ਵਾਪਸ ਆਉਣ ਦਾ ਐਲਾਨ ਕਰ ਦਿੱਤਾ ਸੀ ਜੋ ਕਿ ਪੋਸਟਰਾਂ 'ਤੇ ਵੀ ਸਾਫ ਨਜ਼ਰ ਆਉਂਦਾ ਹੈ। ਫਿਲਮ ਦੀ ਕਹਾਣੀ 2014 ਦੇ ਸਹੁੰ ਚੁੱਕ ਸਮਾਗਮ ਤੋਂ ਸ਼ੁਰੂ ਹੁੰਦੀ ਹੈ ਤੇ ਫਲੈਸ਼ਬੈਕ 'ਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਚਾਹ ਦੀ ਦੁਕਾਨ 'ਤੇ ਚਰਚਾ, ਹਿਮਾਚਲ ਯਾਤਰਾ ਦੌਰਾਨ ਸੰਘ ਦੇ ਪ੍ਰਚਾਰਕ ਵਜੋਂ ਕਾਰਜਕਾਲ, ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਕਾਰਜਕਾਲ, ਗੋਧਰਾ ਕਾਂਡ 'ਤੇ ਰਾਜਨੀਤੀ ਦੇ ਸ਼ਿਖਰ 'ਤੇ ਪਹੁੰਚਣ ਦੀ ਉਨ੍ਹਾਂ ਦੀ ਯਾਤਰਾ। ਇਸ ਨੂੰ ਲੈ ਕੇ Mary Kom ਮੈਰੀ ਕਾਮ ਵਰਗੀ ਫਿਲਮ ਬਣਾ ਚੁੱਕੇ ਨਿਰਦੇਸ਼ਕ Omung Kumar ਉਮੰਗ ਕੁਮਾਰ ਨੇ ਇਹ ਫਿਲਮ ਬਣਾਈ ਹੈ।

ਜੇ ਅਸੀਂ ਫਿਲਮ ਦੇਖਦੇ ਹੋਏ ਇਹ ਭੁੱਲ ਜਾਈਏ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਆਧਾਰਿਤ ਫਿਲਮ ਹੈ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਨਾ ਹੀ ਤੁਸੀਂ ਉਨ੍ਹਾਂ ਦੇ ਜੀਵਨ ਦੀ ਕੋਈ ਵਿਵੇਚਨਾ ਕਰ ਸਕਦੇ ਹੋ, ਫਿਲਮ ਨੂੰ ਜੇ ਸਿਰਫ਼ ਫਿਲਮ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਯਕੀਨੀ ਤੌਰ 'ਤੇ ਫਿਲਮ ਤੁਹਾਨੂੰ ਬੰਨ੍ਹ ਕੇ ਰੱਖਦੀ ਹੈ। ਫਿਲਮ ਦਾ ਕੁਝ ਹਿੱਸਾ ਡਾਕਿਊਮੈਂਟਰੀ ਦੀ ਤਰ੍ਹਾਂ ਜ਼ਰੂਰ ਹੋ ਜਾਂਦਾ ਹੈ। ਫਿਲਮ ਦੀ ਸਕ੍ਰਿਪਟ 'ਤੇ ਹੋਰ ਕੰਮ ਕੀਤਾ ਜਾਂਦਾ ਤਾਂ ਇਸ ਦਾ ਪੱਧਰ ਕੁਝ ਵੱਖਰਾ ਹੀ ਹੁੰਦਾ।

ਅਦਾਕਾਰ ਦੀ ਗੱਲ ਕਰੀਏ ਤਾਂ ਵਿਵੇਕ ਓਬਰਾਏ ਨਕਲ ਨਾ ਕਰਦਿਆਂ ਵੀ ਮੋਦੀ ਲੱਗਣ 'ਚ ਸਫਲ ਹੋਏ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਿਰਦਾਰ 'ਚ ਮੋਹਨ ਜੋਸ਼ੀ ਨੇ ਵੀ ਚੰਗਾ ਪਰਫਾਰਮੈਂਸ ਦਿੱਤਾ ਹੈ। ਜ਼ਰੀਨਾ ਵਹਾਬ ਤੇ ਰਾਜੇਂਦਰ ਗੁਪਤਾ ਵਰਗੇ ਸੀਨੀਅਰ ਕਲਾਕਾਰ ਸਕ੍ਰੀਨ ਦੀ ਸ਼ੋਭਾ ਨੂੰ ਦੁੱਗਣਾ ਕਰ ਦਿੰਦੇ ਹਨ। ਤਕਨੀਕੀ ਰੂਪ 'ਚ ਫਿਲਮ ਦੀ ਸਿਨੇਮਾਟੋਗ੍ਰਾਫ਼ੀ ਕਮਾਲ ਦੀ ਹੈ। ਐਡੀਟਿੰਗ ਤੇ ਥੋੜ੍ਹਾ ਕੰਮ ਕੀਤਾ ਹੁੰਦਾ ਤਾਂ ਬਿਹਤਰ ਹੁੰਦਾ। ਫਿਲਮ ਦਾ ਬੈਕਗਰਾਊਂਡ ਸਕੋਰ ਵਧੀਆ ਹੈ ਜਿਸ ਕਾਰਨ ਫਿਲਮ ਤੁਹਾਨੂੰ ਬੰਨ੍ਹ ਕੇ ਰੱਖਦੀ ਹੈ।

ਕੁੱਲ ਮਿਲਾ ਕੇ ਜੇ ਤੁਸੀਂ ਪੀਐੱਮ ਮੋਦੀ ਦੀ ਜ਼ਿੰਦਗੀ 'ਚ ਆਏ ਉਤਰਾਅ-ਚੜ੍ਹਾਅ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਫਿਲਮ ਦੇਖਣ ਜਾ ਸਕਦੇ ਹੋ।

ਕਲਾਕਾਰ - ਵਿਵੇਕ ਓਬਰਾਏ, ਮੋਹਨ ਜੋਸ਼ੀ, ਜ਼ਰੀਨਾ ਵਹਾਬ ਤੇ ਰਾਜੇਂਦਰ ਗੁਪਤਾ।

ਨਿਰਦੇਸ਼ਕ - ਉਮੰਗ ਕੁਮਾਰ

ਨਿਰਮਾਤਾ - ਸੁਰੇਸ਼ ਓਬਰਾਏ ਤੇ ਸੰਦੀਪ ਸਿੰਘ

ਰੇਟਿੰਗ - 3 ਸਟਾਰ

Posted By: Amita Verma