ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਲਮ ਕਲਾਕਾਰਾਂ ਨਾਲ ਲਗਾਅ ਕਿਸੇ ਤੋਂ ਲੁੱਕਿਆ ਨਹੀਂ ਹੈ। ਪੀਐੱਮ ਭਲੇ ਹੀ ਜ਼ਿਆਦਾ ਫਿਲਮਾਂ ਨਹੀਂ ਦੇਖਦੇ, ਪਰ ਅਕਸਰ ਬਾਲੀਵੁੱਡ ਤੇ ਟੀਵੀ ਅਦਾਕਾਰਾ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਪੀਐੱਮ ਮੋਦੀ ਦੀ ਕਰਨ ਜੌਹਰ, ਆਲੀਆ ਭੱਟ, ਸਿਦਾਰਥ ਕਪੂਰ ਸਮੇਤ ਕਈ ਕਲਾਕਾਰਾਂ ਨਾਲ ਸੈਲਫੀ ਵਾਇਰਲ ਹੋਈ ਸੀ। ਹੁਣ ਸ਼ਨਿਚਰਵਾਰ ਨੂੰ ਇਕ ਵਾਰ ਫਿਰ ਪੀਐੱਮ ਮੋਦੀ ਨੇ ਫਿਲਮੀ ਤੇ ਟੀਵੀ ਦੀ ਦੁਨੀਆ ਦੇ ਦਿੱਗਜ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਕੰਗਨਾ ਰਣੌਤ, ਸੋਨਮ ਕਪੂਰ, ਏਕਤਾ ਕਪੂਰ, ਕਪਿਲ ਸ਼ਰਮਾ ਸਮੇਤ ਕਈ ਕਲਾਕਾਰਾਂ ਤੇ ਫਿਲਮ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ। ਮੌਕਾ ਸੀ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਦਾ। ਇਸ ਮੌਕੇ 'ਤੇ ਪੀਐੱਮ ਨੇ ਨਾ ਸਿਰਫ ਸੈਲੇਬਸ ਨਾਲ ਮੁਲਾਕਾਤ ਕੀਤੀ ਬਲਕਿ ਉਨ੍ਹਾਂ ਨਾਲ ਸੈਲਫੀ ਵੀ ਕਰਵਾਈ। ਇਸ ਮੌਕੇ 'ਤੇ ਪੀਐੱਮ ਨੇ ਸੈਲੇਬਸ ਦੇ ਕੰਮ ਦੀ ਤਾਰੀਫ਼ ਕਰਦਿਆਂ ਕਿਹਾ, 'ਜਦੋਂ ਗਾਂਧੀ ਦੇ ਆਦਰਸ਼ਾਂ ਨੂੰ ਪਸੰਦੀਦਾ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਲਮ ਤੇ ਟੈਲੀਵਿਜ਼ਨ ਦੀ ਦੁਨੀਆ ਕਈ ਲੋਕ ਬਹੁਤ ਚੰਗਾ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਰਚਨਾਤਮਕਤਾ ਦੀ ਤਾਕਤ ਬਹੁਤ ਗਹਿਰੀ ਹੈ ਤੇ ਰਚਨਾਤਮਕਤਾ ਦੀ ਇਸ ਭਾਵਨਾ ਨੂੰ ਦੇਸ਼ ਲਈ ਇਸਤੇਮਾਲ ਕਰਨਾ ਜ਼ਰੂਰੀ ਹੈ।

View this post on Instagram

And yes these are Modi's Angel's ❤

A post shared by Viral Bhayani (@viralbhayani) on

Posted By: Amita Verma