style="text-align: justify;"> ਮੁੰਬਈ (ਪੀਟੀਆਈ) : ਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ 'ਚ ਸ਼ੁਰੂ ਕੀਤੀ ਗਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਦੇਸ਼ ਦੇ ਕੋਰੋਨਾ ਮੁਕਤ ਹੋਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਪੋਲੀਓ ਵਾਂਗ ਹੀ ਦੇਸ਼ 'ਚੋਂ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨਗੇ।

ਉਨ੍ਹਾਂ ਟਵੀਟ ਕੀਤਾ ਕਿ ਭਾਰਤ ਦਾ ਪੋਲੀਓ ਮੁਕਤ ਹੋਣਾ ਮਾਣ ਵਾਲੀ ਪਲ ਸੀ। ਉਹ ਵੀ ਮਾਣ ਵਾਲਾ ਪਲ ਹੋਵੇਗਾ ਜਦੋਂ ਭਾਰਤ ਕੋਰੋਨਾ ਤੋਂ ਵੀ ਮੁਕਤ ਹੋਵੇਗਾ। ਕਾਬਿਲੇਗੌਰ ਹੈ ਕਿ ਅਮਿਤਾਭ ਬੱਚਨ ਭਾਰਤ 'ਚ ਪੋਲੀਓ ਦੇ ਖ਼ਾਤਮੇ ਲਈ ਮੁਹਿੰਮ ਲਈ ਯੂਨੀਸੈੱਫ ਦੇ ਸਦਭਾਵਨਾ ਅੰਬੈਸਡਰ ਰਹੇ ਹਨ। ਉਹ ਕੋਰੋਨਾ ਖ਼ਿਲਾਫ਼ ਅਹਿਤਿਆਤੀ ਉਪਾਆਂ ਪ੍ਰਤੀ ਕੇਂਦਰੀ ਜਾਗਰੂਕਤਾ ਮੁਹਿੰਮ ਦਾ ਵੀ ਹਿੱਸਾ ਰਹੇ ਹਨ ਤੇ ਉਨ੍ਹਾਂ ਨੇ ਕਾਲਰ ਟਿਊਨ ਜ਼ਰੀਏ ਸੰਦੇਸ਼ ਦਾ ਪ੍ਰਚਾਰ ਕੀਤਾ। ਬੱਚਨ ਨੇ ਟੀਬੀ ਮੁਕਤ ਭਾਰਤ, ਬੱਚਿਆਂ ਦੇ ਟੀਕਾਕਰਨ ਤੇ ਸਵੱਛ ਭਾਰਤ ਮੁਹਿੰਮਾਂ ਦਾ ਵੀ ਸਮਰਥਨ ਤੇ ਪ੍ਰਚਾਰ ਕੀਤਾ ਹੈ।