ਨਵੀਂ ਦਿੱਲੀ, ਜੇਐੱਨਐੱਨ : ਸੋਸ਼ਲ ਮੀਡੀਆ 'ਤੇ ਫੈਂਨਜ਼ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰਦੇ ਹਨ। ਕਈ ਵਾਰ ਉਹ ਡਿਮਾਂਡ ਕਰ ਬੈਠਦੇ ਹਨ। ਐਤਵਾਰ ਨੂੰ ਭਾਰਤ ਰਤਨ ਟਵਿੱਟਰ 'ਤੇ ਟੇਂ੍ਰਡ ਕਰਨ ਲੱਗਾ। ਦਰਅਸਲ ਫੈਂਨਜ਼ ਅਦਾਕਾਰ ਸੋਨੂੰ ਸੂਦ ਤੇ ਅਕਸ਼ੈ ਕੁਮਾਰ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦੀ ਮੰਗ ਕਰਨ ਲੱਗੇ। ਅਕਸ਼ੈ ਦੀ ਸਹਾਰਨਾ ਲੋਕ ਸਿਰਫ਼ ਕੋਵਿਡ-19 ਦੌਰਾਨ ਪੀਐੱਮ ਕੇਅਰਜ਼ ਫੰਡ 'ਚ 25 ਕਰੋੜ ਰੁਪਏ ਦੀ ਆਰਥਿਕ ਯੋਗਦਾਨ ਦੇਣ ਲਈ ਨਹੀਂ ਬਲਕਿ ਸਾਲ 2019 'ਚ ਹੋਏ ਪੁਲਵਾਮਾ ਅਟੈਕ 'ਚ ਸ਼ਹੀਦ ਹੋਣ ਵਾਲੇ ਪਰਿਵਾਰਾਂ ਦੀ ਮਦਦ ਨਾਲ ਅਸਾਮ, ਚੇਨੱਈ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰ ਰਹੇ ਹਨ। ਉਧਰ ਸੋਨੂੰ ਸੂਦ ਲਈ ਵੀ ਭਾਰਤ ਰਤਨ ਦੇਣ ਦੀ ਮੰਗ ਹੋ ਰਹੀ ਹੈ। ਸੋਨੂੰ ਸੂਦ ਦੀ ਸਹਾਰਨਾ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਕੋਰੋਨਾ ਵਾਰਈਅਰਜ਼ ਲਈ ਆਪਣਾ ਹੋਟਲ ਰਹਿਣ ਲਈ ਦੇਣਾ ਤੇ ਪੰਜਾਬ ਦੇ ਡਾਕਟਰਜ਼ ਲਈ ਪੀਪੀਈ ਕਿੱਟ ਦੇਣਾ ਆਦਿ। ਫੈਂਨਜ਼ ਨੇ ਡਿਮਾਂਡ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਨਾਲ ਨਵਾਜਿਆ ਜਾਵੇ। ਇਕ ਯੂਜ਼ਰ ਨੇ ਲਿਖਿਆ ਅਕਸ਼ੈ ਤੇ ਸੋਨੂੰ ਨੇ ਦਿਲੋਂ ਲੋਕਾਂ ਦੀ ਮਦਦ ਕੀਤੀ ਹੈ। ਉਹ ਭਾਰਤ ਰਤਨ ਦੇ ਹੱਕਦਾਰ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਦੋਵੇਂ ਹੀ ਕਲਾਕਾਰਾਂ ਨੇ ਦੇਸ਼ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ।

ਦੋਵੇਂ ਹੀ ਚੰਗੇ ਕਲਾਕਾਰ ਦੇ ਨਾਲ ਚੰਗੇ ਇਨਸਾਨ ਵੀ ਹਨ। ਜ਼ਿਰਕਯੋਗ ਹੈ ਕਿ ਭਾਰਤ ਰਤਨ ਟ੍ਰੇਂਡ ਉਦੋਂ ਸ਼ੁਰੂ ਹੋਇਆ ਜਦੋਂ ਬਿਜਨੈੱਸਮੈਨ ਤੇ ਸਤੰਭਕਾਰ ਸੁਹੇਲ ਸੇਠ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਦੀ ਜੈਅੰਤੀ 'ਤੇ ਉਨ੍ਹਾਂ ਨੇ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਕਲਾਂ ਦੇ ਖੇਤਰ ਨਾਲ ਜੁੜੇ ਭੂਪੇਨ ਹਜਾਰਿਕਾ, ਲਤਾ ਮੰਗੇਸ਼ਕਰ, ਰਵੀ ਸ਼ੰਕਰ ਵਗਰੇ ਦਿੱਗਜ਼ਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜੇਕਰ ਅਕਸ਼ੈ ਕੁਮਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਾਲ 2009 'ਚ ਭਾਰਤ ਸਰਕਾਰ ਪਦਮਸ੍ਰੀ ਨਾਲ ਸਨਮਾਨਿਤ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੁਸਤਮ ਤੇ ਪੈਡਮੈਨ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਹਾਲਾਂਕਿ ਸੋਨੂੰ ਸੂਦ ਨੂੰ ਹਾਲੇ ਤਕ ਵੀ ਅਜਿਹਾ ਸਨਮਾਨ ਨਹੀਂ ਮਿਲਿਆ ਪਰ ਲਗਾਤਾਰ ਮਦਦ ਕਰਨ ਨਾਲ ਉਨ੍ਹਾਂ ਦੀ ਫੈਨ ਫਾਲੋਇੰਗ ਵੱਧ ਗਈ ਹੈ।

Posted By: Ravneet Kaur