ਜੇਐੱਨਐੱਨ, ਨਵੀਂ ਦਿੱਲੀ : ਨਾਬਲਿਗ ਨਾਲ ਜਬਰ ਜਨਾਹ ਦੇ ਦੋਸ਼ 'ਚ ਪਿਛਲੇ 10 ਦਿਨ ਤੋਂ ਸਲਾਖਾਂ ਪਿੱਛੇ ਕੈਦ ਅਦਾਕਾਰ ਪਰਲ ਵੀ ਪੁਰੀ ਨੂੰ ਆਖਿਰਕਾਰ ਜ਼ਮਾਨਤ ਮਿਲ ਗਈ ਹੈ। ਪਰਲ ਦੇ ਵਕੀਲ ਨੇ ਸਪਾਟਬੁਆਏ ਨਾਲ ਗੱਲਬਾਤ 'ਚ ਇਸ ਨੂੰ ਕਨਫਰਮ ਕੀਤਾ ਹੈ ਕਿ ਅਦਾਕਾਰ ਨੂੰ ਜ਼ਮਾਨਤ ਮਿਲ ਗਈ ਹੈ। ਪਰਲ ਨੂੰ 4 ਜੂਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇੱਜ ਦਿੱਤਾ ਸੀ। ਜ਼ਮਾਨਤ ਪਟੀਸ਼ਨ ਦੀ ਖ਼ਬਰ ਨੂੰ ਕਨਫਰਮ ਕਰਦਿਆਂ ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਨੇ ਵੈੱਬਸਾਈਟ ਤੋਂ ਗੱਲਬਾਤ 'ਚ ਕਿਹਾ, 'ਹਾਂ ਸਾਨੂੰ ਵਸਈ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।'

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਇਸ ਤੋਂ ਪਹਿਲਾਂ ਦੋ ਵਾਰ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਚੁੱਕੇ ਹਨ ਪਰ ਦੋਵੇਂ ਵਾਰ ਅਦਾਕਾਰ ਦੀ ਪਟੀਸ਼ਨ ਰਿਜੈਕਟ ਹੋ ਗਈ ਸੀ ਪਰ ਅੱਜ ਆਖਿਰਕਾਰ ਅਦਾਕਾਰ ਨੇ ਰਾਹਤ ਦਾ ਸਾਹ ਲਿਆ ਹੈ। ਪਰਲ ਵੀ ਪੁਰੀ ਨੂੰ ਪਹਿਲੀ ਵਾਰ ਵਸਈ ਕੋਰਟ 'ਚ 5 ਤਰੀਕ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਗਈ ਸੀ। ਜਿਸ ਤੋਂ ਬਾਅਦ ਜਿਊਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਸੀ। ਪਰਲ ਵੀ ਪੁਰੀ ਨੇ ਇਕ ਵਾਰ ਫਿਰ ਜ਼ਮਾਨਤ ਲਈ ਪਟੀਸ਼ਨ ਲਾਈ ਸੀ ਜੋ ਕਿ 11 ਜੂਨ ਦੀ ਸੁਣਵਾਈ 'ਚ ਦੁਬਾਰਾ ਖਾਰਜ ਹੋ ਚੁੱਕੀ ਸੀ। ਅੱਜ ਤੀਜੀ ਵਾਰ ਪਰਲ ਨੂੰ ਕੋਰਟ 'ਚ ਪੇਸ਼ ਕੀਤਾ ਸੀ ਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।

Posted By: Amita Verma