ਨਵੀਂ ਦਿੱਲੀ, ਜੇਐੱਨਐੱਨ : ਰਣਬੀਰ ਕਪੂਰ ਨੇ ਇਕ ਇੰਟਰਵਿਊ ’ਚ ਸੁਝਾਅ ਦਿੱਤਾ ਸੀ ਕਿ ਆਲੀਆ ਭੱਟ ਨੂੰ ਪ੍ਰਵੀਨ ਬੌਬੀ ਦੀ ਬਾਇਓਪਿਕ ’ਚ ਬਤੌਰ ਅਦਾਕਾਰਾ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਉਸ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਕਰੇਗੀ। ਅਸਲ ’ਚ ਕਬੀਰ ਬੇਦੀ ਇਨ੍ਹੀਂ ਦਿਨੀਂ ਅਦਾਕਾਰਾ ਪ੍ਰਵੀਨ ਬੌਬੀ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਹਨ। ਉਹ ਆਪਣੀ ਆਉਣ ਵਾਲੀ ਕਿਤਾਬ ਦੀ ਪ੍ਰਮੋਸ਼ਨ ਵੀ ਇਸੇ ਮਾਧਿਅਮ ਰਾਹੀਂ ਕਰ ਰਹੇ ਹਨ।


ਇਕ ਵਾਰ ਰਣਬੀਰ ਕਪੂਰ ਨੇ ਇੰਟਰਵਿਊ ਦੌਰਾਨ ਇੱਛਾ ਜ਼ਾਹਰ ਕੀਤੀ ਸੀ ਕਿ ਆਲੀਆ ਭੱਟ ਨੂੰ ਪ੍ਰਵੀਨ ਬੌਬੀ ਦੀ ਬਾਇਓਪਿਕ ’ਚ ਕੰਮ ਕਰਨਾ ਚਾਹੀਦਾ ਹੈ। ਆਲੀਆ ਭੱਟ ਤੇ ਰਣਬੀਰ ਕਪੂਰ ਲੰਬੇ ਸਮੇਂ ਤੋਂ ਰਿਸ਼ਤੇ ’ਚ ਹਨ। ਦੋਵੇਂ ਜਲਦੀ ਵਿਆਹ ਕਰਵਾਉਣ ਵਾਲੇ ਸਨ। ਪਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸਨੂੰ ਟਾਲ ਦਿੱਤਾ ਗਿਆ ਹੈ। ਦੋਵੇਂ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ’ਚ ਇਕੱਠੇ ਨਜ਼ਰ ਆਉਣਗੇ। ਜਿਸ ਵਿਚ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ਤੇ ਆਲੀਆ ਭੱਟ ਫ਼ਿਲਮ ’ਚ ਗੰਗੂਬਾਈ ਕਾਠਿਆਵਾੜੀ, ਆਰਆਰਆਰ ਤੇ ਤਖ਼ਤ ’ਚ ਨਜ਼ਰ ਆਵੇਗੀ।


ਰਣਬੀਰ ਕਪੂਰ ਇਕ ਫ਼ਿਲਮ ਅਦਾਕਾਰ ਹੈ। ਰਣਬੀਰ ਤੇ ਆਲੀਆ ਨੇ ਆਪਣੇ ਰਿਸ਼ਤੇ ਨੂੰ ਸਰਵਜਨਕ ਕਰ ਦਿੱਤਾ ਹੈ। ਰਣਬੀਰ ਦੇ ਪਿਤਾ ਰਿਸ਼ੀ ਕਪੂਰ ਦੇ ਦੇਹਾਂਤ ਸਮੇਂ ਉਹ ਰਣਬੀਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਸੀ।

Posted By: Sunil Thapa