Parineeti Chopra Raghav Chadha Engagement Video : ਬੀ-ਟਾਊਨ ਦੀ ਗਲੈਮਰਸ ਅਦਾਕਾਰਾ ਪਰਿਣੀਤੀ ਚੋਪੜਾ ਨੇ ਕੁਝ ਦਿਨ ਪਹਿਲਾਂ ਹੀ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨਾਲ ਮੰਗਣੀ ਕੀਤੀ ਹੈ। ਪਰਿਣੀਤੀ ਅਤੇ ਰਾਘਵ ਦੀ ਮੰਗਣੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਹੋਈ। ਦੋਵੇਂ ਇਕ-ਦੂਜੇ ਦੇ ਪਿਆਰ 'ਚ ਪੂਰੀ ਤਰ੍ਹਾਂ ਡੁੱਬੇ ਨਜ਼ਰ ਆਏ। ਹਾਲਾਂਕਿ ਕੀ ਤੁਸੀਂ ਜਾਣਦੇ ਹੋ ਕਿ ਮੰਗਣੀ ਤੋਂ ਪਹਿਲਾਂ ਪਰਿਣੀਤੀ ਨੇ ਰਾਘਵ ਦੇ ਸਾਹਮਣੇ ਇਕ ਸ਼ਰਤ ਰੱਖੀ ਸੀ।

ਕਦੋਂ ਹੋਈ ਸੀ ਪਰਿਣੀਤੀ ਦੀ ਮੰਗਣੀ ?

'ਉਚਾਈ' ਅਦਾਕਾਰਾ ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ 13 ਮਈ 2023 ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਮੰਗਣੀ ਕੀਤੀ ਸੀ। ਬਾਲੀਵੁੱਡ ਹਸਤੀਆਂ ਤੋਂ ਲੈ ਕੇ ਕਈ ਸਿਆਸੀ ਹਸਤੀਆਂ ਤਕ ਉਨ੍ਹਾਂ ਦੀ ਮੰਗਣੀ 'ਚ ਸ਼ਾਮਲ ਹੋਈਆਂ। ਵਿਸ਼ੇਸ਼ ਮਹਿਮਾਨ ਜਿਵੇਂ ਮਨੀਸ਼ ਮਲਹੋਤਰਾ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਸ਼ਾਮਲ ਹੋਏ।

ਪਰਿਣੀਤੀ ਨੇ ਆਪਣੀ ਮੰਗਣੀ ਨਾਲ ਜੁੜੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਪਰਿਣੀਤੀ ਦੀ ਮੰਗਣੀ ਨਾਲ ਸਬੰਧਤ ਇਕ ਮੂਮੈਂਟ ਦਾ ਖੁਲਾਸਾ ਹੋਇਆ ਹੈ।

ਪਰਿਣੀਤੀ ਨੇ ਰਾਘਵ ਸਾਹਮਣੇ ਰੱਖੀ ਸੀ ਕਿਹੜੀ ਸ਼ਰਤ?

ਫੋਟੋਗ੍ਰਾਫਰ ਓਮੇਗਾ ਪ੍ਰੋਡਕਸ਼ਨ ਨੇ ਪਰਿਣੀਤੀ ਤੇ ਰਾਘਵ ਦੀ ਇਕ ਅਣਦੇਖੀ ਮੰਗਣੀ ਦੀ ਵੀਡੀਓ ਸਾਂਝੀ ਕੀਤੀ ਹੈ ਜੋ ਜੋੜੇ ਦੀ ਮੰਗਣੀ ਦੇ ਸਾਰੇ ਖਾਸ ਪਲਾਂ ਨੂੰ ਕੈਪਚਰ ਕਰਦੀ ਹੈ। ਪਰਿਣੀਤੀ ਨੂੰ ਕੰਟਰੈਕਟ ਪੜ੍ਹਦਿਆਂ ਵੀ ਦੇਖਿਆ ਗਿਆ।

ਵੀਡੀਓ ਦੀ ਸ਼ੁਰੂਆਤ ਪਰਿਣੀਤੀ ਨੇ ਆਪਣੇ ਮੰਗੇਤਰ ਰਾਘਵ ਚੱਢਾ ਸਾਹਮਣੇ ਇਕ ਮਜ਼ਾਕੀਆ ਸ਼ਰਤ ਰੱਖਦਿਆਂ ਕੀਤੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪਰਿਣੀਤੀ ਨੇ ਕਿਹਾ-

"ਰਾਘਵ ਲਈ ਐਗੇਂਜਮੈਂਟ ਕੰਟ੍ਰੈਕਟ ਹੈ। ਤੁਹਾਨੂੰ ਹਰ ਗੱਲ ਲਈ 'ਹਾਂ' ਕਹਿਣਾ ਪਵੇਗਾ। ਫਿਰ ਅਸੀਂ ਦੇਖਾਂਗੇ ਕਿ ਇਹ ਰੋਕਾ ਕੱਲ੍ਹ ਵੀ ਬਰਕਰਾਰ ਰਹਿੰਦਾ ਹੈ ਜਾਂ ਨਹੀਂ। ਮੈਂ, ਰਾਘਵ ਚੱਢਾ ਇਨ੍ਹਾਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਅਸੈੱਪਟ ਕਰੋ ਕਿ ਪਰਿਣੀਤੀ ਹਮੇਸ਼ਾ ਸਹੀ ਹੁੰਦੀ ਹੈ।'

ਪਰਿਣੀਤੀ-ਰਾਘਵ ਦੀ ਮੰਗਣੀ ਦੀ ਅਣਦੇਖੀ ਵੀਡੀਓ

ਪਰਿਣੀਤੀ ਦਾ ਇਹ ਕੰਟਰੈਕਟ ਸੁਣ ਕੇ ਰਾਘਵ ਤੇ ਬਾਕੀ ਸਾਰੇ ਮਹਿਮਾਨਾਂ ਦਾ ਹਾਸਾ ਛੁੱਟ ਜਾਂਦਾ ਹੈ। ਮੰਗਣੀ 'ਚ ਰਾਘਵ ਨੇ ਤਾਂ ਆਪਣੀ ਲੰਬੀ ਨੱਕ ਦਾ ਮਜ਼ਾਕ ਵੀ ਬਣਾਇਆ ਸੀ। ਪਰਿਣੀਤੀ ਅਤੇ ਰਾਘਵ ਦੀ ਮੰਗਣੀ ਇਮੋਸ਼ਨ, ਡਾਂਸ ਤੇ ਮਸਤੀ ਨਾਲ ਭਰਪੂਰ ਸੀ।

ਪਰਿਣੀਤੀ ਤੇ ਰਾਘਵ ਦੀ ਪ੍ਰੇਮ ਕਹਾਣੀ

ਪਰਿਣੀਤੀ ਅਤੇ ਰਾਘਵ ਦੀ ਪਹਿਲੀ ਮੁਲਾਕਾਤ ਨਾਸ਼ਤੇ 'ਤੇ ਹੋਈ ਸੀ ਅਤੇ ਉਦੋਂ ਹੀ ਉਸ ਨੂੰ ਸਮਝ ਆਇਆ ਕਿ ਰਾਘਵ ਉਹ ਵਿਅਕਤੀ ਹੈ ਜਿਸ ਨਾਲ ਪਰਿਣੀਤੀ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ। ਪਰਿਣੀਤੀ ਨੇ ਰਾਘਵ ਨੂੰ ਆਪਣਾ 'ਘਰ' ਵੀ ਦੱਸਿਆ ਸੀ।

Posted By: Seema Anand