ਨਵੀਂ ਦਿੱਲੀ : ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਇਕ ਵਾਰੀ ਫਿਰ ਸ਼ਰਮਨਾਕ ਹਰਕਤ ਕੀਤੀ ਹੈ ਜਿਸ ਕਾਰਨ ਉਹ ਮੁੜ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਵੀਨਾ ਮਲਿਕ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਬਾਰੇ ਟਿੱਪਣੀ ਕੀਤੀ ਹੈ। ਉਸ ਨੇ ਟਵਿੱਟਰ 'ਤੇ ਅਭਿਨੰਦਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚੋਂ ਇਕ ਪੁਰਾਣੀ ਤੇ ਦੂਸਰੀ 'ਚ ਉਨ੍ਹਾਂ ਨੂੰ ਪਾਕਿਸਤਾਨ ਪੁਲਿਸ ਵਲੋਂ ਹਿਰਾਸਤ 'ਚ ਲਿਆ ਜਾ ਰਿਹਾ ਦਿਖਾਇਆ ਗਿਆ ਹੈ।

ਵੀਨਾ ਨੇ ਕਿਹਾ ਕਿ ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ। ਨਾਲ ਹੀ ਉਸ ਨੇ ਪਾਕਿ ਹਵਾਈ ਫ਼ੌਜ ਦਾ ਹੈਸ਼ਟੈਗ ਦਿੱਤਾ ਹੈ ਅਤੇ ਇਨ੍ਹਾਂ ਤਸਵੀਰਾਂ ਨੂੰ Before ਅਤੇ After ਦੇ ਰੂਪ 'ਚ ਸ਼ੇਅਰ ਕੀਤਾ ਹੈ। ਹਾਲਾਂਕਿ ਉਸ ਦੇ ਇਸ ਟਵੀਟ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ ਅਤੇ ਲੋਕ ਇਸ ਦਾ ਕਰਾਰਾ ਜਵਾਬ ਦੇ ਰਹੇ ਹਨ। ਹਾਲਾਂਕਿ, ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਭਾਰਤ ਸਬੰਧੀ ਅਜਿਹੀ ਟਿੱਪਣੀ ਕੀਤੀ ਹੋਵੇ, ਇਸ ਤੋਂ ਪਹਿਲਾਂ ਵੀ ਉਹ ਫ਼ੌਜ ਤੇ ਭਾਰਤੀ ਸਿਆਸਤ ਨੂੰ ਲੈ ਕੇ ਘਟੀਆ ਗੱਲਾਂ ਬੋਲ ਚੁੱਕੀ ਹੈ।

ਇਸ ਤੋਂ ਪਹਿਲਾਂ ਉਸ ਨੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਾਰਜ ਦੇ ਦੇਹਾਂਤ 'ਤੇ ਭੱਦੀ ਟਿੱਪਣੀ ਕੀਤੀ ਸੀ। ਉਸ ਨੇ ਬਿਨਾਂ ਕੋਈ ਨਾਂ ਲਏ ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ 'R.I.H.' ਟਵੀਟ ਕੀਤਾ ਸੀ, ਜਿਸ ਦੇ ਕਈ ਅਰਥ ਕੱਢੇ ਜਾ ਰਹੇ ਹਨ। ਨਾਲ ਹੀ ਉਸ ਨੇ ਇਸ ਦੇ ਅੱਗੇ ਅੱਗ ਦੀ ਇਮੋਜੀ ਵੀ ਲਗਾਈ ਸੀ। ਹੁਣ ਅਭਿਨੰਦਨ ਬਾਰੇ ਕੀਤੇ ਗਏ ਇਸ ਟਵੀਟ ਤੋਂ ਬਾਅਦ ਯੂਜ਼ਰਜ਼ ਭਾਰਤੀ ਫ਼ੌਜ ਦੇ ਕਾਰਨਾਮਿਆਂ ਬਾਰੇ ਦੱਸ ਰਹੇ ਹਨ ਕਿ ਭਾਰਤੀ ਫ਼ੌਜ ਕਿਸ ਤਰ੍ਹਾਂ ਪਾਕਿਸਤਾਨ ਤੋਂ ਬਹੁਤ ਅੱਗੇ ਹੈ।

Posted By: Seema Anand