ਨਵੀਂ ਦਿੱਲੀ : ਪਾਕਿਸਤਾਨੀ ਐਕਟਰ ਮੋਹਸਿਨ ਅੱਬਾਸ ਹੈਦਰ ਦੀ ਪਤਨੀ ਫਾਤਿਮਾ ਸੁਹੇਲ ਨੇ ਆਪਣੇ ਪਤੀ 'ਤੇ ਸਨਸਨੀਖੇਜ਼ ਦੋਸ਼ ਲਗਾਏ ਹਨ, ਜਿਨ੍ਹਾਂ ਬਾਰੇ ਜਾਣ ਕੇ ਕਿਸੇ ਦਾ ਵੀ ਦਿਲ ਕੰਬ ਉੱਠੇਗਾ। ਫਾਤੇਮਾ ਨੇ ਫੇਸਬੁੱਕ 'ਤੇ ਆਪਣੀ ਹੱਡਬੀਤੀ ਸੁਣਾਈ ਹੈ। ਦੋਸ਼ ਹਨ ਕਿ ਜਦੋਂ ਉਹ ਗਰਭਵਤੀ ਸੀ ਤਾਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਲੱਤਾਂ-ਮੁੱਕਿਆਂ ਨਾਲ ਕੁੱਟਿਆ। ਫਾਤਿਮਾ ਨੇ ਸਬੂਤ ਦੇ ਤੌਰ 'ਤੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।

ਫਾਤਿਮਾ ਨੇ ਫੇਸਬੁੱਕ 'ਤੇ ਲਿਖਿਆ ਹੈ, ਜ਼ੁਲਮ ਬਰਦਾਸ਼ਤ ਕਰਨਾ ਵੀ ਗੁਨਾਹ ਹੈ। ਮੈਂ ਫਾਤੇਮਾ ਹਾਂ। ਮੋਹਸਿਨ ਅੱਬਾਸ ਹੈਦਰ ਦੀ ਪਤਨੀ ਅਤੇ ਇਹ ਰਹੀ ਮੇਰੀ ਕਹਾਣੀ। ਫਾਤਿਮਾ ਨੇ ਸ਼ਨਿਚਰਵਾਰ ਨੂੰ ਇਕ ਲੰਬਾ ਨੋਟ ਲਿਖ ਕੇ ਆਪਣੀ ਹੱਡਬੀਤੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਲੰਬੇ ਨੋਟ 'ਚ ਫਾਤਿਮਾ ਨੇ ਦੱਸਿਆ ਹੈ ਕਿ 26 ਨਵੰਬਰ2 018 ਨੂੰ ਮੈਂ ਆਪਣੇ ਪਤੀ ਨੂੰ ਕਿਸੇ ਦੂਸਰੀ ਔਰਤ ਨਾਲ ਰੰਗੇ ਹੱਥੀਂ ਫੜ ਲਿਆ ਸੀ। ਜਦੋਂ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਤਾਂ ਸ਼ਰਮਿੰਦਾ ਹੋਣ ਦੀ ਬਜਾਏ ਉਨ੍ਹਾਂ ਮੈਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਵੇਲੇ ਗਰਭਵਤੀ ਸੀ। ਉਨ੍ਹਾਂ ਮੇਰੇ ਵਾਲ਼ ਖਿੱਚੇ, ਜ਼ਮੀਨ 'ਤੇ ਘਸੀਟਿਆ, ਲੱਤਾਂ ਮਾਰੀਆਂ, ਚਿਹਰੇ 'ਤੇ ਮਾਰਿਆ ਅਤੇ ਕੰਧ ਵੱਲ ਧੱਕਾ ਦਿੱਤਾ। ਘਬਰਾਹਟ 'ਚ ਮੈਂ ਆਪਣੇ ਪਰਿਵਾਰ ਦੀ ਬਜਾਏ ਇਕ ਦੋਸਤ ਨੂੰ ਫੋਨ ਕੀਤਾ, ਜੋ ਹਸਪਤਾਲ ਲੈ ਕੇ ਗਿਆ। ਪੁਲਿਸ ਕੇਸ ਹੋਣ ਕਰਕੇ ਡਾਕਟਰ ਨੇ ਸ਼ੁਰੂ 'ਚ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ। ਮੈਨੂੰ ਇਸ ਸਦਮੇ ਤੋਂ ਉਭਰਣ ਲਈ ਕੁਝ ਸਮਾਂ ਚਾਹੀਦਾ ਸੀ, ਪੁਲਿਸ ਕੇਸ ਦਰਜ ਕਰਵਾਉਣ ਲਈ ਨਹੀਂ।

Posted By: Seema Anand