ਜੇਐੱਨਐੱਨ, ਨਵੀਂ ਦਿੱਲੀ : ਫਿਲਮੀ ਅਦਾਕਾਰਾ ਐਸ਼ਵਰਿਆ ਰਾਏ ਦੇ ਬੱਚਨ ਪ੍ਰਸ਼ੰਸਕ ਆਮਨਾ ਇਮਰਾਨ ਨਾਂ ਦੀ ਪਾਕਿਸਤਾਨੀ ਮਹਿਲਾ ਦੇ ਨਾਲ ਐਸ਼ਵਰਿਆ ਰਾਏ ਦੀ ਸਮਾਨਤਾ ਦੇਖ ਕੇ ਹੈਰਾਨ ਹਨ। ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਬਹੁਚ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਆਮਨਾ ਇਮਰਾਨ ਅਮਰੀਕਾ ’ਚ ਰਹਿੰਦੀ ਹੈ ਤੇ ਉਹ ਐਸ਼ਵਰਿਆ ਰਾਏ ਵਾਂਗ ਦਿਖਦੀ ਹੈ। ਸ਼ੁੱਕਰਵਾਰ ਨੂੰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਐਸ਼ਵਰਿਆ ਤੇ ਆਮਨਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਕਈ ਲੋਕਾਂ ਨੇ ਉਨ੍ਹਾਂ ਦੀ ਸਮਾਨਤਾ ’ਤੇ ਪ੍ਰਤਿਕਿਆ ਦਿੱਤੀ ਹੈ। ਇਕ ਪ੍ਰਸ਼ੰਸਕ ਨੇ ਲਿਖਿਆ ਹੈ, ‘ਪਹਿਲੀ ਵਾਰ ਮੈਨੂੰ ਲੱਗਿਆ ਕਿ ਇਹ ਐਸ਼ਵਰਿਆ ਰਾਏ ਬੱਚਨ ਹੀ ਹੈ।’ ਉਥੇ ਇਕ ਹੋਰ ਨੇ ਲਿਖਿਆ, ‘ਇਕ ਸੈਕਿੰਡ ਲਈ ਮੈਨੂੰ ਲੱਗਾ ਕਿ ਇਹ ਐਸ਼ਵਰਿਆ ਰਾਏ ਹੈ।’ ਕੁਝ ਹੋਰ ਪ੍ਰਸ਼ੰਸਕਾਂ ਨੇ ‘ਮੈਨੂੰ ਲੱਗਦਾ ਹੈ ਆਮਨਾ ਇਮਰਾਨ ਨੇ ਐਸ਼ਵਰਿਆ ਰਾਏ ਦੀ ਤਰ੍ਹਾਂ ਦਿਖਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲਿਆ ਹੈ। ਪਲਾਸਟਿਕ ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਗਈ ਹੈ, ਐਸ਼ਵਰਿਆ ਰਾਏ ਵਾਂਗ ਦਿਖਣ ਲਈ।’


ਉਥੇ ਆਮਨਾ ਨੇ ਇਸ ਪੋਸਟ ’ਤੇ ਲਿਖਿਆ, ‘ਥੈਂਕ ਯੂ! ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ ਤੇ ਮੈਂ ਕੋਈ ਸਰਜਰੀ ਨਹੀਂ ਕਰਵਾਈ ਹੈ। ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ।’ ਆਮਨਾ ਤੋਂ ਪਹਿਲਾਂ ਮਾਨਸੀ ਨਾਇਕ ਤੇ ਅੰਮ੍ਰਿਤਾ ਵੀ ਐਸ਼ਵਰਿਆ ਰਾਏ ਦੀ ਤਰ੍ਹਾਂ ਨਜ਼ਰ ਆ ਚੁੱਕੀਆਂ ਹਨ। ਅੰਮ੍ਰਿਤਾ ਆਪਣੇ ਟਿਕ-ਟਾਕ ਵੀਡੀਓ ਲਈ ਪ੍ਰਸਿੱਧ ਸੀ। ਇਸ ’ਚ ਉਹ ਐਸ਼ਵਰਿਆ ਦੀ ਤਰ੍ਹਾਂ ਮੇਕਅਪ ਕਰਦੀ ਸੀ। ਅੰਮਿ੍ਰਤਾ ਇਕ ਮਾਡਲ ਹੈ ਤੇ ਉਹ ਗਹਿਣਿਆਂ ਦੇ ਬਰਾਂਡ ’ਚ ਅਕਸਰ ਨਜ਼ਰ ਆਉਂਦੀ ਹੈ।


ਐਸ਼ਵਰਿਆ ਰਾਏ ਪਿਛਲੀ ਵਾਰ 2018 ’ਚ ਆਈ ਫਿਲਮ ‘ਫਨੇ ਖਾਨ’ ’ਚ ਨਜ਼ਰ ਆਈ ਸੀ। ਇਸ ਫਿਲਮ ’ਚ ਉਨ੍ਹਾਂ ਤੋਂ ਇਲਾਵਾ ਅਨਿਲ ਕਪੂਰ ਤੇ ਰਾਜ ਕੁਮਾਰ ਰਾਓ ਦੀ ਅਹਿਮ ਭੂਮਿਕਾ ਸੀ। ਉਹ ਜਲਦ ਮਨੀਰਤਨਮ ਦੀ ਆਗਾਮੀ ਫਿਲਮ ’ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਐਸ਼ਵਰਿਆ ਰਾਏ ਫਿਲਮ ਅਦਾਕਾਰਾ ਹੈ। ਉਹ ਕਈ ਫਿਲਮਾਂ ’ਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਉਨ੍ਹਾਂ ਦੀਆਂ ਫਿਲਮਾਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

Posted By: Sunil Thapa