ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਦੇ ਕ੍ਰਾਂਚੀ 'ਚ ਸ਼ੁੱਕਰਵਾਰ ਨੂੰ ਹੋਈ ਪਲੇਨ ਕ੍ਰੈਸ਼ ਦੁਰਘਟਨਾ 'ਚ ਕਈ ਲੋਕਾਂ ਦੀ ਮੌਤ ਹੋ ਗਈ। ਦਰਅਸਲ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਕ ਜਹਾਜ਼ ਕ੍ਰਾਂਚੀ ਏਅਰਪੋਰਟ 'ਤੇ ਲੈਂਡਿੰਗ ਕਰਨ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਕੇ ਘਣੇ ਰਿਹਾਇਸ਼ੀ ਇਲਾਕੇ 'ਚ ਜਾ ਡਿੱਗਾ। ਜਹਾਜ਼ 'ਚ 91 ਯਾਤਰੀ ਅਤੇ ਕਰੂ ਮੈਂਬਰ ਸਮੇਤ ਕੁੱਲ 99 ਲੋਕ ਸਵਾਰ ਸੀ। ਇਸ ਦੁਰਘਟਨਾ ਤੋਂ ਬਾਅਦ ਖ਼ਬਰ ਆ ਰਹੀ ਹੈ ਕਿ ਪਾਕਿਸਤਾਨੀ ਮਾਡਲ ਜ਼ਾਰਾ ਆਬਿਦ ਦੀ ਵੀ ਇਸ ਪਲੇਨ ਕ੍ਰੈਸ਼ 'ਚ ਮੌਤ ਹੋ ਗਈ ਹੈ। ਹਾਲਾਂਕਿ, ਕਈ ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਜ਼ਾਰਾ ਆਬਿਦ ਨੂੰ ਬਚਾ ਲਿਆ ਗਿਆ ਹੈ।

ਪਾਕਿਸਤਾਨ ਦੇ ਕਈ ਪੱਤਰਕਾਰਾਂ ਨੇ ਵੀ ਟਵਿੱਟਰ 'ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਦੇ ਫੈਨਸ ਨੇ ਵੀ ਇਸ ਖ਼ਬਰ ਤੋਂ ਬਾਅਦ ਟਵੀਟ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਹਾਲੇ ਤਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ। ਉਥੇ ਹੀ, ਜ਼ਾਰਾ ਦੇ ਕਈ ਦੋਸਤਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਉਸ ਫਲਾਈਟ 'ਚ ਸੀ, ਜੋ ਕ੍ਰਾਂਚੀ 'ਚ ਹਾਦਸਾਗ੍ਰਸਤ ਹੋਈ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਜਹਾਜ਼ 'ਚ ਸਵਾਰ ਕੁਝ ਹੀ ਲੋਕ ਬਚ ਪਾਏ ਹਨ ਅਤੇ ਜ਼ਿਆਦਾਤਰ ਯਾਤਰੀਆਂ ਦੀ ਮੌਤ ਹੋ ਗਈ ਹੈ।

ਅਜਿਹੇ 'ਚ ਜੇਕਰ ਜ਼ਾਰਾ ਪਲੇਨ 'ਚ ਸਵਾਰ ਸੀ ਤਾਂ ਉਨ੍ਹਾਂ ਦਾ ਬਚਣਾ ਕਾਫੀ ਮੁਸ਼ਕਿਲ ਹੈ। ਪਾਕਿਸਤਾਨੀ ਨਿਊਜ਼ ਚੈਨਲ Geo TV ਦੇ ਅਨੁਸਾਰ, ਜ਼ਾਰਾ ਇਸ ਫਲਾਈਟ ਰਾਹੀਂ ਯਾਤਰਾ ਕਰ ਰਹੀ ਸੀ ਅਤੇ ਇਸ ਫਲਾਈਟ 'ਚ ਯਾਤਰਾ ਕਰ ਰਹੇ ਸਿਰਫ਼ ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ। ਟੀਵੀ ਦੀ ਰਿਪੋਰਟ ਅਨੁਸਾਰ, ਬਚਣ ਵਾਲੇ ਤਿੰਨਾਂ ਲੋਕਾਂ 'ਚ ਮਾਡਲ ਦਾ ਨਾਮ ਸ਼ਾਮਿਲ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਮਾਡਲ ਦੀ ਮੌਤ ਨੂੰ ਲੈ ਕੇ ਟਵੀਟ ਕੀਤੇ ਜਾ ਰਹੇ ਹਨ।

ਪੱਤਰਕਾਰ ਜੈਨ ਖ਼ਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਨਫਰਮ ਕੀਤਾ ਜ਼ਾਰਾ ਆਬਿਦ ਪਲੇਨ ਕ੍ਰੈਸ਼ 'ਚ ਨਹੀਂ ਬਚ ਪਾਈ ਹੈ। ਉਨ੍ਹਾਂ ਦੇ ਦੋਸਤ ਅਤੇ ਫੈਨਸ ਵੀ ਲਗਾਤਾਰ ਦੁੱਖ ਪ੍ਰਗਟਾ ਰਹੇ ਹਨ। ਉਥੇ ਹੀ ਭਾਰਤ ਦੀਆਂ ਕਈ ਨਾਮਚੀਨ ਹਸਤੀਆਂ ਨੇ ਪਾਕਿਸਤਾਨ 'ਚ ਹੋਈ ਇਸ ਦੁਰਘਟਨਾ 'ਤੇ ਆਪਣਾ ਦੁੱਖ ਪ੍ਰਗਟਾ ਰਹੀਆਂ ਹਨ। ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਵੀ ਇਸ ਦੁਰਘਟਨਾ ਨੂੰ ਲੈ ਕੇ ਆਪਣੀ ਸੰਵੇਦਨਸ਼ੀਲਤਾ ਪ੍ਰਗਟਾਈ ਹੈ, ਜਿਸ 'ਚ ਅਨਿਲ ਕਪੂਰ, ਅਨੁਪਮ ਖ਼ੇਰ, ਰਵੀਨਾ ਟੰਡਨ, ਅਨੁਭਵ ਸਿਨਹਾ ਆਦਿ ਦਾ ਨਾਮ ਸ਼ਾਮਿਲ ਹੈ।

Posted By: Susheel Khanna