Pagalpanti Box Office Prediction : ਇਕ ਤੋਂ ਇਕ ਹਿੱਟ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਅਨੀਸ ਬਾਜਮੀ ਦੀ ਫ਼ਿਲਮ Pagalpanti ਆਉਣ ਵਾਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। Box Office 'ਤੇ ਇਸ ਫ਼ਿਲਮ ਦੀ ਵਧੀਆ ਸ਼ੁਰੂਆਤ ਨੂੰ ਲੈ ਕੇ ਕਾਫ਼ੀ ਉਮੀਦ ਹੈ। ਦੀਵਾਲੀ ਦੇ ਵੀਕੈਂਡ 'ਤੇ ਰਿਲੀਜ਼ ਹੋਈ, 'ਹਾਊਸਫੁੱਲ 4' ਦੇ ਬਾਅਦ ਹੁਣ ਇਕ ਹੋਰ ਮਲਟੀਸਟਾਰ ਫ਼ਿਲਮ ਆ ਰਹੀ ਹੈ ਜੋ ਕਾਮੇਡੀ ਜਾਨਰ ਦੀ ਹੀ ਹੈ। ਇਸ 'ਚ ਜੌਨ ਅਬ੍ਰਾਹਿਮ, ਅਨਿਲ ਕਪੂਰ, ਇਲਿਆਨਾ ਡੀਕਰੂਜ ਆਦਿ ਸ਼ਾਮਲ ਹਨ। ਵੱਖ ਤਰ੍ਹਾਂ ਦੇ ਟ੍ਰੇਲਰ ਤੇ ਪ੍ਰੋਮੋਜ ਦੀ ਵਜ੍ਹਾ ਨਾਲ ਇਹ ਫ਼ਿਲਮ ਚਰਚਾ 'ਚ ਹੈ, ਇਸ ਕਰਕੇ ਵਧੀਆ ਕਮਾਈ ਕਰ ਸਕਦੀ ਹੈ।

ਜੌਨ ਇਕੱਲੇ ਹੀ ਫ਼ਿਲਮ ਦੀ ਲਾਗਤ ਵਸੂਲ ਕਰਵਾਉਮ ਲਈ ਕਾਫ਼ੀ ਹੈ। ਜੌਨ ਤੇ ਅਨੀਸ ਨੇ ਇਸ ਨਾਲ ਪਹਿਲਾਂ 'ਵੇਲਕਮ ਬੈਕ' 'ਚ ਕੰਮ ਕੀਤਾ ਸੀ। ਵੇਲਕਮ ਬੈਕ ਹੀ ਜੌਨ ਦੀ ਸਭ ਤੋਂ ਵੱਡੀ ਓਪਨਿੰਗ ਹੈ। ਇਸ 'ਚ 'ਬਾਲਾ' ਤੇ 'ਮਰਜਾਵਾਂ' ਦਾ ਨਾਮ ਲਿਆ ਜਾ ਸਕਦਾ ਹੈ।

Posted By: Sarabjeet Kaur