ਨਵੀਂ ਦਿੱਲੀ, ਜੇਐਨਐਨ : ਇਨੀ ਦਿਨੀਂ ਆਲੀਆ ਭੱਟ ਨੂੰ ਲਗਾਤਾਰ ਟ੍ਰੋਲਰਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਉਹ ਫੋਟੋਗ੍ਰਾਫਰ ਤੇ ਰਿਪੋਰਟਜ਼ ਤੋਂ ਤਸਵੀਰਾਂ ਕਲਿੱਕ ਕਰਵਾਉਣ ਤੋਂ ਬਚਦੀ ਨਜ਼ਰ ਆਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਲੋਕਾਂ ਨੇ ਆਲੀਆ ਭੱਟ ਨੂੰ ਟ੍ਰੋਲ ਕੀਤਾ। ਨਾਲ ਹੀ ਉਸ ਨੂੰ ਐਟੀਟਿਊਡ ਦਿਖਾਉਣ ਵਾਲੀ ਦੱਸਿਆ। ਹੁਣ ਇਕ ਵਾਰ ਫਿਰ ਤੋਂ ਆਲੀਆ ਭੱਟ ਨੂੰ ਐਟੀਟਿਊਡ ਦਿਖਾਉਣ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਆਲੀਆ ਧਰਮਾ ਪ੍ਰੋਡਕਸ਼ਨ ਦੇ ਦਫਤਰ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਬਲੈਕ ਡੇਨਿਮ ਸ਼ਰਟ ਨਾਲ ਬਲੈਕ ਟੀ ਸ਼ਰਟ, ਬਲੈਕ ਸ਼ੂਜ਼ ਤੇ ਕੈਪ ਪਹਿਣੀ ਹੋਈ ਨਜ਼ਰ ਆਈ ਸੀ। ਆਲੀਆ ਭੱਟ ਨੂੰ ਕਾਰ ਤੋਂ ਉਤਰਦਾ ਦੇਖ ਫੋਟੋਗ੍ਰਾਫਰਜ਼ ਤੇ ਰਿਪੋਟਰਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਲੀਆ ਨੇ ਉਨ੍ਹਾਂ ਨੂੰ ਕੋਈ ਪੋਜ਼ ਨਹੀਂ ਦਿੱਤਾ। ਫੋਟੋਗ੍ਰਾਫਰਜ਼ ਦੀ ਆਵਾਜ਼ ਦੇਣ 'ਤੇ ਬਸ ਉਨ੍ਹਾਂ ਨੇ ਦੋ ਵਾਰ ਹੱਥ ਹਿਲਾਇਆ। ਇਸ ਤੋਂ ਬਾਅਦ ਅਦਾਕਾਰਾ ਨੇ ਉਨ੍ਹਾਂ ਨੂੰ ਅਣਦੇਖਿਆ ਕਰ ਦਿੱਤਾ। ਆਲੀਆ ਭੱਟ ਦੇ ਇਸ ਵੀਡੀਓ ਨੂੰ ਫੋਟੋਗ੍ਰਾਫਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਤੇ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਨੂੰ ਟ੍ਰੋਲ ਤੇ ਐਟੀਟਿਊਡ ਦਿਖਾਉਣ ਵਾਲੀ ਦੱਸਿਆ। chitrasinsta ਨਾਂ ਦੀ ਯੂਜ਼ਰ ਨੇ ਆਪਣੇ ਕੁਮੈਂਟ 'ਚ ਆਲੀਆ ਭੱਟ ਲਈ ਲਿਖਿਆ, ਕਿਉਂ ਇਸ ਨੂੰ ਇੰਨਾ ਭਾਅ ਦੇ ਰਹੇ ਹੋ.... ਏਨਾ ਐਟੀਟਿਊਡ ਕਿਸ ਗੱਲ ਦਾ ਹੈ ਇਸ ਨੂੰ...।

Posted By: Ravneet Kaur