ਜੇਐੱਨਐੱਨ, ਨਵੀਂ ਦਿੱਲੀ : ਟੀਐੱਮਸੀ ਸੰਸਦ ਮੈਂਬਰ ਅਤੇ ਬੰਗਾਲੀ ਫਿਲਮ ਐਕਟਰੈੱਸ ਨੁਸਰਤ ਜਹਾਂ ਹੁਣ ਖੁੱਲ੍ਹ ਕੇ ਦੁਨੀਆ ਸਾਹਮਣੇ ਐਲਾਨ ਕਰਨ ਲੱਗੀ ਹੈ ਕਿ ਉਨ੍ਹਾਂ ਨੇ ਅਤੇ ਐਕਟਰ ਯਸ਼ ਦਾਸਗੁਪਤਾ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਹੈ। ਨੁਸਰਤ ਨੇ ਇਕ ਵਾਰ ਫਿਰ ਕੁਝ ਅਜਿਹਾ ਕੀਤਾ, ਜਿਸ ਨਾਲ ਫੈਨਜ਼ ਨੂੰ ਇਹ ਕੰਫਰਮ ਹੋ ਗਿਆ ਕਿ ਐਕਟਰੈੱਸ ਸ਼ਾਦੀਸ਼ੁਦਾ ਹੈ।

ਦਰਅਸਲ, ਨੁਸਰਤ ਜਹਾਂ ਨੇ ਸ਼ੁੱਕਰਵਾਰ ਨੂੰ ਦੁਸਹਿਰੇ ਮੌਕੇ ਇਕ ਤਸਵੀਰ ਸਾਂਝੀ ਕੀਤੀ ਅਤੇ ਇਸ ’ਚ ਉਹ ਵਿਵਾਹਿਤ ਬੰਗਾਲੀ ਔਰਤਾਂ ਦੁਆਰਾ ਪਾਏ ਜਾਣ ਵਾਲੀ ਸ਼ਾਖ਼ਾ ਪੋਲਾ ਪਾਈ ਨਜ਼ਰ ਆਈ। ਨੁਸਰਤ ਜਹਾਂ ਇਸ ਮੌਕੇ ਆਪਣੇ ਫੈਨਜ਼ ਨੂੰ ਇੰਸਟਾਗ੍ਰਾਮ ’ਤੇ ਪੋਸਟ ਰਾਹੀਂ ਵਿਸ਼ ਕਰ ਰਹੀ ਸੀ।

ਤਸਵੀਰਾਂ ਸਾਂਝੀਆਂ ਕਰਦੇ ਹੋਏ ਨੁਸਰਤ ਨੇ ਲਿਖਿਆ, ‘ਸ਼ੁਭੋ ਬੋਜੋਆਰ ਪ੍ਰੀਤੀ ਸ਼ੁਭੇਚਾ ਓ ਅਭਿਨੰਦਨ। ਇਸ ਦੌਰਾਨ ਉਹ ਇਕ ਸਫੈਦ ਅਤੇ ਲਾਲ ਸਾੜੀ ’ਚ ਦਿਖਾਈ ਦੇ ਰਹੇ ਹਨ, ਜਿਸਦੇ ਮੱਥੇ ’ਤੇ ਲਾਲ ਬਿੰਦੀ ਅਤੇ ਕਲਾਈ ’ਚ ਲਾਲ ਤੇ ਸਫੈਦ ਚੂੜੀਆਂ ਹਨ।


ਦੇਖੋ ਹੋਰ ਸ਼ਾਨਦਾਰ ਤਸਵੀਰਾਂ...

Posted By: Ramanjit Kaur