ਜੇਐਨਐਨ, ਨਵੀਂ ਦਿੱਲੀ : ਏਕਤਾ ਕਪੂਰ ਅਤੇ ਉਸ ਦੇ ਸੀਰੀਅਲ ਨਾਗਿਨ 4 ਦੀ ਕਰੂ, ਕਾਸਟ ਲਈ ਖੁਸ਼ ਹੋਣ ਦਾ ਮੌਕਾ ਹੈ। ਬੇਹੱਦ ਘੱਟ ਸਮੇਂ ਵਿਚ ਹੀ ਏਕਤਾ ਦਾ ਸੁਪਰਨੈਚੂਰਲ ਥ੍ਰਿਲਰ ਸ਼ੋਅ ਟੀਵੀ 'ਤੇ ਦੇਖਿਆ ਜਾਣ ਵਾਲਾ ਨੰਬਰ ਵਨ ਸ਼ੋਅ ਬਣ ਗਿਆ ਹੈ। ਨਾਗਿਨ 4 ਨੇ ਇਸ ਹਫ਼ਤੇ ਟੀਆਰਪੀ ਚਾਰਟ ਵਿਚ ਟਾਪ ਕੀਤਾ ਹੈ। ਇਸ ਨੇ ਦੂਜੇ ਟੀਵੀ ਸੀਰੀਅਲ ਅਤੇ ਰਿਆਲਿਟੀ ਸ਼ੋਅ ਨੂੰ ਬੇਹੱਦ ਪਿਛੇ ਛੱਡ ਦਿੱਤਾ ਹੈ। ਕੁੰਡਲੀ ਭਾਗਯ ਅਤੇ ਯੇ ਜਾਦੂ ਹੈ ਜਿੰਨ ਦਾ ਟੀਆਰਪੀ ਚਾਰਟ ਵਿਚ ਲੜੀਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਉਥੇ ਲੰਬੇ ਸਮੇਂ ਤੋਂ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰਨ ਵਾਲਾ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚੌਥੇ ਨੰਬਰ 'ਤੇ ਰਿਹਾ।

ਕਪਿਲ ਸ਼ਰਮਾ ਦਾ ਸ਼ੋਅ ਉਪਰ ਆਇਆ

ਕਪਿਲ ਸ਼ਰਮਾ ਦੀ ਗੱਲ ਕਰੀਏ ਤਾਂ ਇਸ ਦੀ ਟੀਆਰਪੀ ਵਧੀ ਹੈ। ਇਹ ਲੰਬੇ ਸਮੇਂ ਤੋਂ ਬਾਅਦ ਪੰਜਵੇਂ ਨੰਬਰ 'ਤੇ ਆਇਆ ਹੈ। ਲਗਦਾ ਹੈ ਕਿ ਇਕ ਬੇਟੀ ਦੇ ਪਾਪਾ ਬਣਨ ਤੋਂ ਬਾਅਦ ਕਪਿਲ ਸ਼ਰਮਾ ਦੀ ਕਿਸਮਤ ਸੁਧਰੀ ਹੈ। ਉੁਹ ਪ੍ਰੋਫੈਸ਼ਨਲੀ ਅਤੇ ਪਰਸਨਲੀ ਬਿਹਤਰ ਕਰ ਰਹੇ ਹਨ। ਕੁਮਕੁਮ ਭਾਗਯ ਅਤੇ ਛੋਟੀ ਸਰਦਾਰਨੀ ਵੀ ਟਾਪ 10 ਦੀ ਲਿਸਟ ਵਿਚ ਹਨ। ਦੋਵੇਂ ਲੜੀਵਾਰ ਛੇਵੇਂ ਅਤੇ ਸੱਤਵੇਂ ਨੰਬਰ 'ਤੇ ਹਨ। ਯੇ ਰਿਸ਼ਤਾ ਕਯਾ ਕਹਿਲਾਤਾ ਹੈ, ਕੁਝ ਸਮਾਂ ਪਹਿਲਾ ਟਾਪ ਸ਼ੋਅ ਬਣ ਗਿਆ ਸੀ ਪਰ ਹੁਣ ਇਹ ਅੱਠਵੇਂ ਨੰਬਰ 'ਤੇ ਹੈ।

ਬਿੱਗ ਬੌਸ ਦਾ ਮਾੜਾ ਹਾਲ

ਰਿਆਲਿਟੀ ਸ਼ੋਅ ਇੰਡੀਅਨ ਆਈਡਲ ਅਤੇ ਡਾਂਸ ਪਲੱਸ 5 ਪੰਜਵੇਂ ਸਥਾਨ 'ਤੇ ਹੈ। ਬਿੱਗ ਬੌਸ ਦੀ ਗੱਲ ਕਰੀਏ ਤਾਂ ਸ਼ੋਅ ਵਿਚ ਕਾਫੀ ਕੁਝ ਹੋ ਰਿਹਾ ਹੈ ਪਰ ਟੀਆਰਪੀ ਚਾਰਟ ਵਿਚ 12ਵੇਂ ਨੰਬਰ 'ਤੇ ਹੈ। ਦੇਖਦੇ ਹਾਂ ਕਿ ਸ਼ੋਅ ਦੀ ਐਕਸਟੈਂਸ਼ਨ 'ਤੇ ਕੀ ਅਸਰ ਪੈਂਦਾ ਹੈ।

ਇਹ ਰਹੇ ਟਾਪ 20 ਸ਼ੋਅ

ਨਾਗਿਨ ਭਾਗਯ ਦਾ ਜ਼ਹਰੀਲਾ ਖੇਲ, ਕੁੰਡਲੀ ਭਾਗਯ, ਯੇ ਜਾਦੂ ਹੈ ਜਿੰਨ ਕਾ, ਤਾਰਕ ਮਹਿਤਾ ਦਾ ਉਲਟਾ ਚਸ਼ਮਾ, ਦ ਕਪਿਲ ਸ਼ਰਮਾ ਸ਼ੋਅ, ਕੁਮਕੁਮ ਭਾਗਯ, ਛੋਟੀ ਸਰਦਾਰਨੀ, ਯੇ ਰਿਸ਼ਤਾ ਕਯਾ ਕਹਿਲਾਤਾ ਹੈ, ਇੰਡੀਅਨ ਆਈਡਲ, ਡਾਂਸ ਪਲੱਸ 5 ਕਸੌਟੀ ਜ਼ਿੰਦਗੀ ਕੀ, ਬਿੱਗ ਬੌਸ13, ਸ਼ਕਤੀ ਅਸਤਿਤਵ ਕੇ ਅਹਿਸਾਸ ਕੀ, ਯੇ ਰਿਸ਼ਤੇ ਹੈਂ ਪਿਆਰ ਕੇ, ਕਹਾਂ ਹਮ ਕਹਾਂ ਤੁਮ, ਤੁਝਸੇ ਹੈ ਰਾਬਤਾ, ਦਿਵਯ ਦ੍ਰਿਸ਼ਟੀ, ਵਿਦਿਆ, ਯੇ ਹੈਂ ਚਾਹਤੇਂ, ਗੁਡੁਨ ਤੁਮਸੇ ਨਾ ਹੋ ਪਾਏਗਾ।

Posted By: Tejinder Thind