ਨਵੀਂ ਦਿੱਲੀ, ਜੇਐੱਨਐੱਨ : ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਰਿਐਲਟੀ ਸ਼ੋਅ ਜਲਦ 29 ਸਤੰਬਰ ਤੋਂ ਆਨਏਅਰ ਕੀਤਾ ਜਾਣ ਵਾਲਾ ਹੈ। ਇਸ ਦੌਰਾਨ ਹਰ ਕਿਸੇ ਦਾ ਸਵਾਲ ਇਹ ਹੈ ਕਿ ਇਸ ਸੀਜ਼ਨ 'ਚ ਉਹ ਕਿਹੜਾ ਮੁਕਾਬਲੇਬਾਜ਼ ਹੈ ਜੋ ਸ਼ੋਅ 'ਚ ਧਮਾਲ ਪਾਵੇਗਾ। ਫੈਨਜ਼ ਦੀ ਉਡੀਕ ਹੁਣ ਖਤਮ ਹੋ ਚੁੱਕੀ ਹੈ ਕਿਉਂਕਿ ਕਈ ਸੈਲੇਬ੍ਰਿਟੀਜ਼ ਦੇ ਕਨਫਰਮ ਨਾਂ ਹੁਣ ਸਾਹਮਣੇ ਆ ਚੁੱਕੇ ਹਨ।

ਹਾਲ ਹੀ ਵਿੱਚ ਸਪਾਟ ਬੁਆਏ ਦੀ ਇਕ ਰਿਪੋਰਟ 'ਚ ਖ਼ੁਲਾਸਾ ਕੀਤਾ ਗਿਆ ਹੈ ਕਿ ਇਸ ਸਾਲ ਗੋਵਿੰਦਾ ਦੀ ਭਾਣਜੀ ਅਤੇ ਕਾਮੇਡੀਅਨ ਕ੍ਰਿਸ਼ਨਾ ਦੀ ਭੈਣ ਆਰਤੀ ਸਿੰਘ ਇਸ ਸਾਲ ਸ਼ੋਅ 'ਚ ਧਮਾਕੇਦਾਰ ਐਂਟਰੀ ਕਰਨ ਵਾਲੀ ਹੈ। ਆਰਤੀ ਸਿੰਘ ਇਕ ਟੀਵੀ ਅਦਾਕਾਰਾ ਹਨ ਅਤੇ ਹੁਣ ਤਕ ਕਈ ਹਿੰਦੀ ਸੀਰੀਅਲਜ਼ ਜਿਵੇਂ ਮਾਇਕਾ, ਵਾਰਿਸ, ਗ੍ਰਹਿਸਥੀ, ਪਰਿਚੈ, ਦੇਵੋਂ ਕੇ ਦੇਵ ਮਹਾਦੇਵ, ਸੁਸਰਾਲ ਸਿਮਰ ਕਾ ਅਤੇ ਉਡਾਣ ਦਾ ਹਿੱਸਾ ਰਹਿ ਚੁੱਕੀਆਂ ਹਨ। ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸ਼ੋਅ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

View this post on Instagram

Bhaiya morre ..❤

A post shared by Arti Singh (@artisingh5) on

ਬਾਲਿਕਾ ਵਧੂ ਸੀਰੀਅਲ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਸਿਧਾਰਥ ਸ਼ੁਕਲਾ ਜਲਦ ਹੀ ਹੁਣ ਬਿੱਗ ਬੌਸ ਹਾਊਸ ਦਾ ਹਿੱਸਾ ਬਣਨ ਵਾਲੇ ਹਨ। ਸਿਧਾਰਥ ਕਈ ਸਾਰੇ ਟੀਵੀ ਸ਼ੋਅ ਤੋਂ ਇਲਾਵਾ ਵਰੁਣ ਧਵਨ ਅਤੇ ਆਲੀਆ ਭੱਟ ਸਟਾਰਰ ਫਿਲਮ ਹੰਸ਼ਟੀ ਸ਼ਰਮਾ ਦੀ ਦੁਲਹਨੀਆ 'ਚ ਅਹਿਮ ਕਿਰਦਾਰ ਨਿਭਾ ਚੁੱਕੇ ਹਨ।

View this post on Instagram

Good morning guys✌ Looking so ...... ? 🤔

A post shared by Siddharth Ashok Shukla (@siddharthashokshukla) on

ਇਸ ਸਾਲ ਮੁੱਖ ਸੈਲੇਬ੍ਰਿਟੀਜ਼ ਫੇਸ 'ਚ ਅਦਾਕਾਰਾ ਮੇਘਨਾ ਮਲਿਕ ਦਾ ਨਾਂ ਸ਼ਾਮਲ ਹੈ। ਮੇਘਨਾ ਹੁਣ ਤਕ ਕਈ ਹਿੰਦੀ ਫਿਲਮਾਂ ਅਤੇ ਟੀਵੀ ਸ਼ੋਅ ਦਾ ਹਿੱਸਾ ਰਹਿ ਚੁੱਕੀਆਂ ਹਨ। ਬਿੱਗ ਬੌਸ ਦੇ ਫੈਨ ਪੇਜ਼ ਤੋਂ ਕਨਫਰਮ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਨੇ ਸ਼ੋਅ ਦਾ ਕੰਟਰੈਕਟ ਸਾਈਨ ਕਰ ਲਿਆ ਹੈ।

View this post on Instagram

#aankhonhiaankhonmein #ishaara hogaya....#😎

A post shared by Meghna Malik (@imeghnamalik) on

ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਜਲਦ ਹੀ ਬਿੱਗ ਬੌਗ 'ਚ ਨਜ਼ਰ ਆਉਣ ਵਾਲੀ ਹੈ। ਦੇਵੋਲੀਨਾ ਨੇ ਸ਼ੋਅ 'ਚ ਆਉਣ ਲਈ ਹਾਂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਵੋਲੀਨਾ ਕਈ ਵਾਰ ਆਪਣੇ ਸ਼ੋਅ ਸਾਥ ਨਿਭਾਨਾ ਸਾਥੀਆ ਦੇ ਸੈੱਟ 'ਤੇ ਹੰਗਾਮਾ ਖੜ੍ਹਾ ਕਰ ਚੁੱਕੀ ਹੈ।


ਇਸ ਸਾਲ ਸ਼ੋਅ ਨੂੰ ਹੋਰ ਮਸਾਲੇਦਾਰ ਬਣਾਉਣ ਲਈ ਮੇਕਰਜ਼ ਵੱਲੋਂ ਕਈ ਵੱਡੇ ਬਦਲਾਅ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਦਾ ਗਰੈਂਡ ਪ੍ਰੀਮੀਅਰ 29 ਸਤੰਬਰ ਨੂੰ ਰੱਖਿਆ ਗਿਆ ਹੈ। ਇਸ ਸੀਜ਼ਨ ਦਾ ਪਹਿਲਾ ਐਲੀਮਿਨੇਸ਼ਨ ਖ਼ੁਦ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਕਰਨ ਵਾਲੇ ਹਨ।

Posted By: Jagjit Singh