ਜੇਐੱਨਐੱਨ, ਜੌਨਪੁਰ : ਜ਼ਿਲ੍ਹਾ ਜੱਜ ਮਦਨ ਪਾਲ ਸਿੰਘ ਨੇ ਨਜ਼ਰਸਾਨੀ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਫਿਲਮ ਠੱਗਜ਼ ਆਫ ਹਿੰਦੁਸਤਾਨ ਦੇ ਮੁੱਖ ਅਦਾਕਾਰ ਆਮਿਰ ਖ਼ਾਨ ਸਮੇਤ ਚਾਰ ਖ਼ਿਲਾਫ਼ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਅੱਠ ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।

ਮੁਦਈ ਹੰਸਰਾਜ ਚੌਧਰੀ ਨਿਵਾਸੀ ਹਰਈਪੁਰ ਨੇ ਵਕੀਲ ਹਿਮਾਂਸ਼ੂ ਸ਼੍ਰੀਵਾਸਤਵ ਰਾਹੀਂ ਠੱਗਜ਼ ਆਫ ਹਿੰਦੁਸਤਾਨ ਫਿਲਮ ਦੇ ਨਿਰਮਾਤਾ ਆਦਿੱਤਿਆ ਚੋਪੜਾ, ਨਿਰਦੇਸ਼ਕ ਵਿਜੇ ਕ੍ਰਿਸ਼ਨਾ, ਅਦਾਕਾਰ ਆਮਿਰ ਖ਼ਾਨ ਆਦਿ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ ਦੇ ਟ੍ਰੇਲਰ 'ਚ ਮੱਲਾਹ ਜਾਤੀ ਨੂੰ ਫਿਰੰਗੀ ਮੱਲਾਹ ਸ਼ਬਦ ਨਾਲ ਸੰਬੋਧਨ ਕਰ ਕੇ ਅਪਮਾਨਿਤ ਕੀਤਾ ਗਿਆ। ਇਸ ਨਾਲ ਮੁਦੱਈ ਤੇ ਗਵਾਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੁਨਾਫ਼ਾ ਕਮਾਉਣ ਲਈ ਮੰਦਭਾਗੇ ਢੰਗ ਨਾਲ ਅਜਿਹਾ ਨਾਂ ਰੱਖਿਆ ਗਿਆ ਹੈ। ਨਿਸ਼ਾਦ ਸਮਾਜ ਨੂੰ ਠੱਗ ਤੇ ਫਿਰੰਗੀ ਦਾ ਨਾਂ ਦਿੱਤਾ ਗਿਆ। ਮੈਜਿਸਟ੍ਰੇਟ ਕੋਰਟ ਨੇ ਇਹ ਕਹਿੰਦਿਆਂ ਸ਼ਿਕਾਇਤ ਨਾਮਨਜ਼ੂਰ ਕਰ ਦਿੱਤੀ ਕਿ ਫਿਲਮ ਦੀਆਂ ਘਟਨਾਵਾਂ ਤੇ ਪਾਤਰ ਕਾਲਪਨਿਕ ਹੋਣ ਦਾ ਫਿਲਮ ਦੀ ਸ਼ੁਰੂਆਤ 'ਚ ਜ਼ਿਕਰ ਹੁੰਦਾ ਹੈ। ਜ਼ਿਲ੍ਹਾ ਜੱਜ ਕੋਰਟ 'ਚ ਨਜ਼ਰਸਾਨੀ ਪਟੀਸ਼ਨ 'ਚ ਵਕੀਲ ਹਿਮਾਂਸ਼ੂ ਸ਼੍ਰੀਵਾਸਤਵ ਤੇ ਉਪੇਂਦਰ ਵਿਕਰਮ ਸਿੰਘ ਨੇ ਕਿਹਾ ਕਿ ਗਵਾਹਾਂ ਦੇ ਹਲਫ਼ਨਾਮੇ ਤਹਿਤ ਬਿਆਨ ਦਰਜ ਹੋਏ ਸਨ। ਤਲਬ ਪੱਧਰ 'ਤੇ ਪਹਿਲੀ ਨਜ਼ਰੇ ਹੀ ਸਬੂਤ ਦਾ ਫ਼ੈਸਲਾ ਕੀਤਾ ਜਾਂਦਾ ਹੈ। ਸ਼ਿਕਾਇਤ ਨਾਮਨਜ਼ੂਰ ਕਰਨ ਦੀ ਕੋਈ ਵਿਸ਼ੇਸ਼ ਵਜ੍ਹਾ ਤੇ ਸੰਪੂਰਨ ਸਬੂਤ ਦੀ ਘਾਟ ਜ਼ਰੂਰ ਹੋਣੀ ਚਾਹੀਦੀ। ਜ਼ਿਲ੍ਹਾ ਜੱਜ ਨੇ ਬਹਿਸ ਸੁਣਨ ਤੋਂ ਬਾਅਦ ਦੂਜੀ ਧਿਰ ਨੂੰ ਨੋਟਿਸ ਜਾਰੀ ਕੀਤਾ ਹੈ। ਸੂਬਾ ਸਰਕਾਰ ਨੂੰ ਵੀ ਧਿਰ ਬਣਾਇਆ ਗਿਆ ਹੈ।

Posted By: Susheel Khanna