ਮੁੰਬਈ : ਨੈਸ਼ਨਲ ਐਵਾਰਡ ਵਿਨਰ ਅਦਾਕਾਰ ਵਿੱਕੀ ਕੌਸ਼ਲ ਤੇ 'ਦਿਲਬਰ ਗਰਲ' ਨੋਰਾ ਫਤੇਹੀ ਦਾ 'ਪਛਤਾਵੋਗੇ' ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਨੋਰਾ ਤੇ ਵਿੱਕੀ ਪਹਿਲੀ ਵਾਰ ਇਕੱਠਿਆਂ ਕੰਮ ਕਰ ਰਹੇ ਹਨ। ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਨੋਰਾ ਨੇ ਇਸ ਦੇ ਕੁਝ ਪੋਸਟਰ ਸ਼ੇਅਰ ਕੀਤੇ ਸਨ ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, 'ਕਿ ਕਿਸੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।' ਇਹ ਗਾਣਾ ਦਰਅਸਲ ਉਸੇ ਭਰੋਸੇ ਦੀ ਕਹਾਣੀ ਹੈ ਜੋ ਨੋਰਾ ਫਤੇਹੀ ਤੋੜਦੀ ਹੈ।

ਇਸ ਗਾਣੇ 'ਚ ਟ੍ਰਾਈਏਂਗਲ ਲਵ ਸਟੋਰੀ ਦਿਖਾਈ ਹੈ। ਨੋਰਾ ਪਹਿਲਾਂ ਵਿੱਕੀ ਨਾਲ ਪਿਆਰ ਕਰਦੀ ਹੈ ਪਰ ਬਾਅਦ 'ਚ ਉਹ ਉਸ ਨੂੰ ਧੋਖਾ ਦੇ ਦਿੰਦੀ ਹੈ ਤੇ ਕਿਸੇ ਹੋਰ ਨਾਲ ਮਿਲ ਕੇ ਵਿੱਕੀ ਨੂੰ ਜਾਨ ਤੋਂ ਮਾਰ ਦਿੰਦੀ ਹੈ। ਗਾਣੇ 'ਚ ਵਿੱਕੀ ਨੇ ਇਕ ਸ਼ਬਦ ਵੀ ਨਹੀਂ ਬੋਲਿਆ ਹੈ, ਪਰ ਉਨ੍ਹਾਂ ਦੇ ਐਕਸਪ੍ਰੇਸ਼ਨ ਕਮਾਲ ਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਇਮੋਸ਼ਨਲ ਫੀਲ ਕਰੋਗੇ। ਗਾਣੇ ਨੂੰ ਅਰਿਜੀਤ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ।

Posted By: Amita Verma