ਜੇਐੱਨਐੱਨ, ਨਵੀਂ ਦਿੱਲੀ : ਟਵਿੰਕਲ ਖੰਨਾ ਲਾਕਡਾਊਨ 'ਚ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਹੁਣ ਉਨ੍ਹਾਂ ਨੇ ਆਪਣੀ ਸੱਤ ਸਾਲ ਦੀ ਬੇਟੀ ਨਿਤਾਰਾ ਦੇ ਨਾਲ ਮੇਕਓਵਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਥੇ ਹੀ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਬੇਟੀ ਮਿਸ਼ਾ ਨਾਲ ਪਾਰਲਰ ਸੈਸ਼ਨ ਕਰਵਾਇਆ ਹੈ। ਅਦਾਕਾਰਾ ਤੋਂ ਲੇਖਿਕਾ ਬਣੀ ਟਵਿੰਕਲ ਖੰਨਾ ਨੇ ਆਪਣੀ ਸੱਤ ਸਾਲ ਦੀ ਬੇਟੀ ਨਿਤਾਰਾ ਦੇ ਨਾਲ ਕੀਤੇ ਪਾਰਲਰ ਸੈਸ਼ਨ ਦੀ ਇਕ ਝਲਕ ਸ਼ੇਅਰ ਕੀਤੀ ਹੈ।

ਨਿਤਾਰਾ ਨੂੰ ਵੀ ਫਰੇਮ 'ਚ ਅੰਸ਼ਕ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇੰਸਟਾਗ੍ਰਾਮ 'ਤੇ ਖ਼ੁਦ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਟਵਿੰਕਲ ਨੇ ਲਿਖਿਆ, 'ਨਿਤਾਰਾ ਨੇ ਮੇਰਾ ਚੰਗਾ ਮੇਕਓਵਰ ਕੀਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਨਿਤਾਰਾ ਦੇ ਕੌਸ਼ਲ ਤੋਂ ਪ੍ਰਭਾਵਿਤ ਲੱਗ ਰਹੇ ਹਨ। ਉਨ੍ਹਾਂ ਨੇ ਲਿਖਿਆ, ਘੱਟ ਤੋਂ ਘੱਟ ਇਹ ਇਕ ਫ੍ਰੀ ਮੇਕਓਵਰ ਹੈ। ਰੰਗ ਅਕਸਰ ਸਭ ਕੁਝ ਚਮਕਾ ਦਿੰਦੇ ਹਨ।

ਮੀਰਾ ਰਾਜਪੂਤ ਨੇ ਵੀ ਘਰ ਬੇਟੀ ਦੇ ਨਾਲ ਪਾਰਲਰ ਸੈਸ਼ਨ ਦਾ ਮਜ਼ਾ ਲਿਆ ਹੈ। ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੀ ਤਿੰਨ ਸਾਲ ਦੀ ਬੇਟੀ ਮਿਸ਼ਾ ਨੇ ਇਕ ਬਿਊਟੀਸ਼ੀਅਨ ਦੀ ਭੂਮਿਕਾ ਨਿਭਾਉਂਦੇ ਹੋਏ ਘਰ 'ਚ ਮਾਂ ਦੇ ਨਾਲ ਇਕ ਪਾਰਲਰ ਸੈਸ਼ਨ ਕੀਤਾ। ਮਿਸ਼ਾ ਉਨ੍ਹਾਂ ਦੇ ਬਾਲਾਂ 'ਚ ਕੰਘੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਪਾਰਲਰ ਦੀ ਝਲਕ ਪੇਸ਼ ਕੀਤੀ।

ਕੁਝ ਦਿਨ ਪਹਿਲਾਂ ਐਕਟਰੈਸ ਪ੍ਰਿਅੰਕਾ ਚੋਪੜਾ ਨੂੰ ਲਾਸ ਏਂਜਲਸ 'ਚ ਭਤੀਜੀ ਸਕਾਈ ਕ੍ਰਿਸ਼ਣਾ ਤੋਂ ਇਕ ਮੇਕਓਵਰ ਮਿਲਿਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਨਾਲ ਆਪਣੇ ਮੇਕਅਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਪ੍ਰਿਅੰਕਾ ਨੇ ਕੈਮਰੇ ਲਈ ਲਿਪਸਟਿਕ ਅਤੇ ਅੱਖਾਂ ਦੇ ਮੇਕਅਪ ਨਾਲ ਪੋਜ਼ ਕੀਤਾ।

Posted By: Susheel Khanna