ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਆਪਣੀ ਆਟੋਬਾਇਓਗ੍ਰਾਫੀ ‘ਸੱਚ ਕਹੂੰ ਤੋਂ’ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਆਪਣੀ ਇਸ ਕਿਤਾਬ ਰਾਹੀਂ ਉਹ ਫਿਲਮੀ ਕਰੀਅਰ ਤੋਂ ਇਲਾਵਾ ਨਵੀਂ ਜ਼ਿੰਦਗੀ ਨੂੰ ਲੈ ਕੇ ਢੇਰ ਸਾਰੇ ਖ਼ੁਲਾਸੇ ਵੀ ਕਰ ਚੁੱਕੀ ਹੈ। ਨੀਨਾ ਗੁਪਤਾ ਨੇ ਆਪਣੀ ਕਿਤਾਬ ‘ਸੱਚ ਕਹੂੰ ਤੋਂ’ ’ਚ ਬਚਪਨ ’ਚ ਹੋਈ ਉਨ੍ਹਾਂ ਦੇ ਨਾਲ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਵੀ ਦੱਸਿਆ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਬਚਪਨ ’ਚ ਉਨ੍ਹਾਂ ਨਾਲ ਇਕ ਡਾਕਟਰ ਅਤੇ ਟੇਲਰ ਨੇ ਛੇੜਛਾੜ ਕੀਤੀ ਸੀ।

ਅੰਗਰੇਜ਼ੀ ਵੈਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਨੀਨਾ ਗੁਪਤਾ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਉਸ ਸਮੇ ਆਪਣੀ ਮਾਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ ਕਿਉਂਕਿ ਅਦਾਕਾਰਾ ਨੂੰ ਡਰ ਸੀ ਕਿ ਕਿਤੇ ਉਸਦੀ ਮਾਂ ਉਸਨੂੰ ਹੀ ਗਲ਼ਤ ਹੀ ਨਾ ਦੱਸੇ। ਨੀਨਾ ਗੁਪਤਾ ਨੇ ਆਪਣੀਆਂ ਇਨ੍ਹਾਂ ਦੋਵਾਂ ਘਟਨਾਵਾਂ ਬਾਰੇ ਜ਼ਿਕਰ ਕਰਦੇ ਹੋਏ ਲਿਖਿਆ ਕਿ ਇਕ ਡਾਕਟਰ ਨੇ ਉਸਨੂੰ ਨਾਲ ਉਸ ਸਮੇਂ ਛੇੜਛਾੜ ਕੀਤੀ ਸੀ ਜਦੋਂ ਉਹ ਇਕ ਆਪਟੀਸ਼ੀਅਨ ਕੋਲ ਗਈ ਸੀ, ਜਿਥੇ ਉਨ੍ਹਾਂ ਦੇ ਭਰਾ ਨੂੰ ਬਾਹਰ ਇੰਤਜ਼ਾਰ ਕਰਨ ਲਈ ਬੈਠਣ ਲਈ ਕਿਹਾ ਗਿਆ ਸੀ।

ਨੀਨਾ ਗੁਪਤਾ ਨੇ ਕਿਹਾ, ‘ਡਾਕਟਰ ਨੇ ਮੇਰੀ ਅੱਖ ਦਾ ਟੈਸਟ ਕਰਨਾ ਸ਼ੁਰੂ ਕੀਤਾ ਅਤੇ ਕੁਝ ਦੇਰ ਬਾਅਦ ਡਾਕਟਰ ਮੇਰੀ ਅੱਖ ਨਾਲ ਜੁੜੀਆਂ ਹੋਰ ਚੀਜ਼ਾਂ ਦਾ ਟੈਸਟ ਕਰਨ ਬਹਾਨੇ ਹੇਠਾਂ ਹੋਰ ਥਾਂਵਾਂ ਦਾ ਟੈਸਟ ਕਰਨ ਲੱਗਾ। ਜਦੋਂ ਇਹ ਸਭ ਹੋ ਰਿਹਾ ਸੀ ਤਾਂ ਮੈਂ ਬਹੁਤ ਡਰ ਗਈ ਸੀ। ਮੈਂ ਘਰ ਦੇ ਇਕ ਕੋਨੇ ’ਚ ਬੈਠ ਗਈ ਅਤੇ ਰੌਣ ਲੱਗੀ, ਜਦੋਂ ਕੋਈ ਦੇਖ ਨਹੀਂ ਰਿਹਾ ਸੀ, ਪਰ ਮੈਂ ਆਪਣੀ ਮਾਂ ਨੂੰ ਇਸ ਬਾਰੇ ਦੱਸਣ ਦੀ ਹਿੰਮਤ ਨਹੀਂ ਕਰ ਸਕੀ ਕਿਉਂਕਿ ਮੈਂ ਡਾਕਟਰ ਤੋਂ ਇੰਨਾ ਡਰ ਗਈ ਸੀ ਕਿ ਉਹ ਮੈਨੂੰ ਕਹੇਗੀ ਕਿ ਇਹ ਮੇਰੀ ਗਲ਼ਤੀ ਹੈ। ਮੇਰੇ ਨਾਲ ਅਜਿਹਾ ਕਈ ਵਾਰ ਡਾਕਟਰ ਨੇ ਕੀਤਾ ਸੀ।

ਨੀਨਾ ਗੁਪਤਾ ਨਾਲ ਇਕ ਟੇਲਰ ਨੇ ਵੀ ਅਜਿਹਾ ਹੀ ਕੁਝ ਕੀਤਾ ਸੀ। ਉਸਨੇ ਉਸਦੇ ਸਰੀਰ ਦਾ ਨਾਪ ਲੈਂਦੇ ਸਮੇਂ ਉਸਦੇ ਨਾਲ ਛੇੜਛਾੜ ਕੀਤੀ ਸੀ। ਹਾਲਾਂਕਿ, ਉਹ ਇਸ ਬੁਰੇ ਅਨੁਭਵ ਦੇ ਬਾਵਜੂਦ ਖ਼ੁਦ ਨੂੰ ਸੰਭਾਲ ਰਹੀ ਸੀ। ਉਸਨੇ ਕਿਹਾ, ‘ਮੈਨੂੰ ਲੱਗਾ ਜਿਵੇਂ ਮੇਰੇ ਕੋਲ ਕੋਈ ਵਿਕੱਲਪ ਨਹੀਂਸੀ। ਜੇਕਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਉਸ ਕੋਲ ਨਹੀਂ ਜਾਣਾ ਚਾਹੀਦਾ।’ ਨੀਨਾ ਗੁਪਤਾ ਦੇ ਇਸ ਖ਼ੁਲਾਸੇ ਦੀ ਹੁਣ ਕਾਫੀ ਚਰਚਾ ਹੋ ਰਹੀ ਹੈ।

Posted By: Ramanjit Kaur