Bollywood news ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਐਕਟਰ ਵਰੁਣ ਧਵਨ ਤੇ ਉਨ੍ਹਾਂ ਦੀ ਗਰਲਫ੍ਰੈਂਡ ਨਤਾਸ਼ਾ ਦਲਾਲ ਦੇ ਵਿਆਹ ਨੂੰ ਲੈ ਕੇ ਇਸ ਸਮੇਂ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਬਜ਼ ਬਣਿਆ ਹੋਇਆ ਹੈ। ਵਰੁਣ ਤੇ ਨਤਾਸ਼ਾ 24 ਜਨਵਰੀ ਨੂੰ ਮੁੰਬਈ ਦੇ ਕੋਲ ਅਲੀਬਾਗ ਦੇ ਮੈਂਸ਼ਨ ਹਾਊਸ ’ਚ 7 ਫੇਰੇ ਲੈਣ ਵਾਲੇ ਹਨ। ਦੋਵਾਂ ਦਾ ਵਿਆਹ ਕਿਵੇ ਹੋਵੇਗਾ, ਕਿਹੜੀ-ਕਿਹੜੀ ਸੈਲੇਬਿ੍ਟੀ ਵਿਆਹ ’ਚ ਸ਼ਿਰਕਤ ਕਰਨਗੇ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਦੇ ਵਿਆਹ ਦੀਆਂ ਰਸਮਾਂ 22 ਜਨਵਰੀ (ਭਾਵ) ਅੱਜ ਤੋਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ’ਚੋ ਪਹਿਲਾ ਨਤਾਸ਼ਾ ਦਲਾਲ ਆਪਣੇ ਪਰਿਵਾਰ ਦੇ ਨਾਲ ਅਲੀਬਾਗ ਲਈ ਨਿਕਲ ਗਈ ਹੈ। ਨਤਾਸ਼ਾ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਘਰ ਤੋਂ ਨਿਕਲ ਕੇ ਸਿੱਧੇ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਨਤਾਸ਼ਾ ਨੇ ਇਕ ਦਮ ਸਾਦੇ ਕੱਪੜੇ ਪਾਏ ਹੋਏ ਹਨ। ਵੀਡੀਓ ’ਚ ਦਿਖ ਰਿਹਾ ਹੈ ਕਿ ਨਤਾਸ਼ਾ ਨੂੰ ਰਿਸੀਵ ਕਰਨ ਲਈ ਕਾਰ ਨੂੰ ਸਿੱਧੇ ਉਨ੍ਹਾਂ ਦੇ ਦਰਵਾਜ਼ੇ ’ਤੇ ਰੋਕਿਆ ਜਾਂਦਾ ਹੈ। ਉਸ ਦੇ ਬਾਅਦ ਨਤਾਸ਼ਾ ਘਰ ਤੋਂ ਨਿਕਲ ਕੇ ਆਉਂਦੀ ਹੈ ਤੇ ਚੁੱਪਚਾਪ ਕਾਰ ਦੇ ਅੰਦਰ ਬੈਠ ਜਾਂਦੀ ਹੈ। ਦੇਖੋ ਵੀਡੀਓ

Posted By: Sarabjeet Kaur