ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਜਾਣ ਲਈ ਸੰਘ ਲੋਕ ਸੇਵਾ ਕਮਿਸ਼ਨ (UPSC) ਦੀ ਪ੍ਰੀਖਿਆ ਸਭ ਤੋਂ ਮੁਸ਼ਕਲ ਮੁਕਾਬਲਾ ਪ੍ਰੀਖਿਆਵਾਂ 'ਚ ਮੰਨੀ ਜਾਂਦੀ ਹੈ। ਆਪਣੇ ਆਸ-ਪਾਸ ਅਜਿਹੀਆਂ ਕਈ ਕਹਾਣੀਆਂ ਦੇਖੀਆਂ-ਸੁਣੀਆਂ ਹੋਣਗੀਆਂ ਜਿਨ੍ਹਾਂ ਵਿਚ ਕੋਈ ਨੌਜਵਾਨ ਇਸ ਪ੍ਰੀਖਿਆ ਨੂੰ ਪਾਸ ਕਰਨ ਦੀ ਦੀਵਾਨਗੀ 'ਚ ਆਪਣਾ ਸਭ ਕੁਝ ਦਾਅ 'ਤੇ ਲਗਾਉਂਦੇ ਹਨ। ਸਫ਼ਲਤਾ ਦੀਆਂ ਅਜਿਹੀਆਂ ਕਹਾਣੀਆਂ ਵੀ ਸੁਣੀਆਂ ਹੋਣਗੀਆਂ, ਜਿਨ੍ਹਾਂ ਵਿਚ ਉਮੀਦਵਾਰ ਪਹਿਲੇ ਜਾਂ ਦੂਸਰੇ ਯਤਨ ਵਿਚ ਹੀ ਮੁੱਢਲੇ, ਮੁੱਖ ਤੇ ਇੰਟਰਵਿਊ ਦੇ ਪੜਾਵਾਂ ਨੂੰ ਪਾਰ ਕਰ ਕੇ ਏਲੀਟ ਕਲਾਸ ਨੌਕਰੀ ਹਾਸਲ ਕਰ ਜਾਂਦੇ ਹਨ। ਪਰ ਅਜਿਹੀਆਂ ਕਹਾਣੀਆਂ ਵੀ ਘੱਟ ਨਹੀਂ ਜਿਨ੍ਹਾਂ ਵਿਚ ਯੂਪੀਐੱਸਸੀ ਦੀ ਪ੍ਰੀਖਿਆ ਬਸ ਇਕ ਖ਼ਾਬ ਬਣ ਕੇ ਰਹਿ ਜਾਂਦੀ ਹੈ।

ਜੇਕਰ ਤੁਸੀਂ ਅਜਿਹੀ ਕਿਸੇ ਕਹਾਣੀ ਨੂੰ ਨੇੜਿਓਂ ਦੇਖਿਆ ਹੈ ਤਾਂ ਦਿ ਵਾਇਰਲ ਫੀਵਰ ਯਾਨੀ ਟੀਵੀਐੱਫ ਦੀ ਇਹ ਸੀਰੀਜ਼ ਤੁਹਾਡੇ ਲਈ ਹੈ। ਓਟੀਟੀ ਦੀ ਦੁਨੀਆ 'ਚ ਆਪਣੀ ਤਰ੍ਹਾਂ ਦੇ ਕੰਟੈਂਟ ਲਈ ਮਸ਼ਹੂਰ ਟੀਵੀਐੱਫ ਨੇ ਇਸ ਵਾਰ ਯੂਪੀਐੱਸਸੀ ਐਗਜ਼ਾਮ ਦੀ ਤਿਆਰੀ ਦੇ ਆਲੇ-ਦੁਆਲੇ ਕਹਾਣੀ ਬੁਣੀ ਹੈ। ਕਹਾਣੀ 7 ਅਪ੍ਰੈਲ ਤੋਂ ਟੀਵੀਐੱਫ ਦੇ ਯੂ-ਟਿਊਬ ਚੈਨਲ 'ਤੇ ਸਟ੍ਰੀਮ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਵਿਚ ਸੀਰੀਜ਼ ਦੇ ਕੰਟੈਂਟ ਦੀ ਝਲਕ ਦਿਸਦੀ ਹੈ।

ਕਹਾਣੀ ਦਿੱਲੀ ਦੇ ਰਾਜੇਂਦਰ ਨਗਰ 'ਚ ਸਥਾਪਿਤ ਕੀਤੀ ਗਈ ਹੈ ਜਿਹੜੀ ਯੂਪੀਐੱਸਸੀ ਦੀ ਤਿਆਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਯੂਪੀ, ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਨੌਜਵਾਨ ਇੱਥੇ ਇਸ ਮੁਸ਼ਕਲ ਐਗਜ਼ਾਮ ਦੀ ਤਿਆਰੀ ਕਰਨ ਆਉਂਦੇ ਹਨ। ਅਜਿਹੇ ਹੀ ਇਕ ਐਸਪੀਰੇਂਟ ਨੂੰ ਕੇਂਦਰ 'ਚ ਰੱਖ ਕੇ ਸੀਰੀਜ਼ ਬਣਾਈ ਗਈ ਹੈ ਜਿਸ ਵਿਚ ਤਿਆਰੀ ਦੌਰਾਨ ਉਸ ਦੇ ਸੰਘਰਸ਼ਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।

Posted By: Seema Anand