ਨਵੀਂ ਦਿੱਲੀ, ਜੇਐੱਨਐੱਨ : Netflix Upcoming: ਆਨਲਾਈਨ Streaming platforms ਦੀ ਦੁਨੀਆ 'ਚ ਪਿਛਲੇ ਕੁਝ ਸਮੇਂ ਤੋਂ Amaxzon prime video ਤੇ Disney plus hotstar ਨੇ ਕਈ ਵੱਡੇ ਐਲਾਨ ਕੀਤੇ। ਹੁਣ ਬਾਰੀ ਹੈ Netflix ਦੀ। N etflix ਨੇ ਵੀ ਹੁਣ ਵੱਡਾ ਧਮਾਕਾ ਕੀਤਾ ਹੈ। ਇਕ ਦੋ ਨਹੀਂ ਬਲਕਿ ਕਰੀਬ 17 ਨਵੀਆਂ ਹੋਰ ਵੈੱਬ ਸੀਰੀਜ਼ ਬਾਰੇ 'ਚ ਨੈੱਟਫਲਿਕਸ ਨੇ ਦੱਸਿਆ ਹੈ। ਇਸ 'ਚ ਅਨੁਰਾਗ ਕਸ਼ਯਪ ਦੀ 'ਏਕੇ ਵਰਸੈਸ ਏਕੇ' ਤੋਂ ਲੈ ਕੇ ਨਵਾਜ਼ੂਦੀਨ ਸਿਦੀਕੀ 'ਰਾਤ ਅਕੇਲੀ' ਤਕ ਸ਼ਾਮਲ ਹੈ। ਆਓ ਜਾਣਦੇ ਹਾਂ ਇਸ ਬਾਰੇ...


1. ਗੁੰਜਨ ਸਕਸੈਨਾ : ਜਾਹਨਵੀ ਕਪੂਰ ਸਟਾਰ ਇਸ ਫਿਲਮ ਨੂੰ ਲੈ ਕੇ ਨੈੱਟਫਲਿਕਸ ਨੇ ਹਾਲ ਹੀ ਐਲਾਨ ਕੀਤਾ ਸੀ। ਕਾਰਗਿਲ ਗਰਲ ਗੁੰਜਨ ਸਕਸੈਨਾ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ ਨੂੰ ਕਰਨ ਜੌਹਰ ਨੇ ਬਣਾਇਆ ਹੈ। ਇਹ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।


2. ਤੋੜਬਾਜ਼ : ਨੈੱਟਫਲਿਕਸ ਨਾਲ ਸੰਜੇ ਦੱਤ ਵੀ ਓਟੀਟੀ 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫਿਲਮ ਤੋੜਬਾਜ਼ ਹੁਣ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਇਸ 'ਚ ਸੰਜੇ ਦੱਤ ਇਕ ਆਰਮੀ ਆਫਿਸਰ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ 'ਚ Nargis 6akri ਵੀ ਨਜ਼ਰ ਆਉਣ ਵਾਲੀ ਹੈ।


3. ਕਲਾਸ ਔਫ 83 : ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਉਸ ਦੇ ਹਿੱਸੇ ਤੋਂ ਇਕ ਹੋਰ ਫਿਲਮ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ 'ਕਲਾਸ ਔਫ 83' ਦੀ। ਬਾਰਡ ਆਫ ਬਲਡ ਤੇ ਬੇਤਾਲ ਤੋਂ ਬਾਅਦ ਹੁਣ ਇਸ ਦੀ ਬਾਰੀ ਹੈ। ਇਸ 'ਚ ਅਭੈ ਦਿਓਲ ਪੁਲਿਸ ਵਾਲੇ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਲਿਸਟ 'ਚ ਇਹ ਵੀ ਸ਼ਾਮਲ : ਇਸ ਤੋਂ ਇਲਵਾ ਗਿੰਨੀ ਵੈਡਸ ਸੰਨੀ, A Suitable Boy, Miss Matched, Serious man, ਰਾਤ ਅਕੇਲੀ ਹੈ ਆਦਿ ਜਿਹੀਆਂ ਫਿਲਮਾਂ ਸ਼ਾਮਲ ਹਨ।

Posted By: Rajnish Kaur