ਜੇਐੱਨਐੱਨ, ਨਵੀਂ ਦਿੱਲੀ : ਆਖਿਰਕਾਰ ਗਾਇਕਾ ਨੇਹਾ ਕੱਕੜ ਨੇ ਦਿੱਲੀ 'ਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਹੀ ਲਿਆ। ਵਿਆਹ 'ਚ ਕਪਲ ਦੇ ਕਰੀਬੀ ਦੋਸਤ ਤੇ ਪਰਿਵਾਰਕ ਲੋਕ ਸ਼ਾਮਲ ਹੋਏ ਸੀ। ਗਾਹਿਕਾ ਨੇਹਾ ਕੱਕੜ ਨੇ 24 ਅਕਤੂਬਰ ਨੂੰ ਦਿੱਲੀ 'ਚ ਇਕ ਰਿਵਾਇਤੀ ਆਨੰਦ ਕਾਰਜ ਸਮਾਰੋਹ ਜ਼ਰੀਏ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਹੁਣ ਇਕ ਰਿਸੈਪਸ਼ਨ ਪੰਜਾਬ 'ਚ ਕੀਤੀ ਜਾਵੇਗੀ।


ਨੇਹਾ ਤੇ ਰੋਹਨਪ੍ਰੀਤ ਨੇ ਵਿਆਹ ਤੋਂ ਪਹਿਲਾਂ ਦੇ ਪ੍ਰੋਗਰਾਮਾਂ 'ਚ ਚੰਗਾ ਸਮਾਂ ਇਕੱਠੇ ਗੁਜ਼ਾਰਿਆ। ਉਨ੍ਹਾਂ ਦੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਆਪਣੇ ਇੰਸਟਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Posted By: Sunil Thapa