Neha Kakkar Ring Ceremony ਜੇਐੱਨਐੱਨ, ਨਵੀਂ ਦਿੱਲੀ : ਬੀ ਟਾਊਨ 'ਚ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਰਿੰਗ ਸੈਰੇਮਨੀ ਦੀ ਵੀਡੀਓ ਤੇ ਮਹਿੰਦੀ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਕੱਲ੍ਹ (ਭਾਵ) 23 ਅਕਤੂਰ ਦੀ ਰਾਤ ਰੋਹਨਪ੍ਰੀਤ ਤੇ ਨੇਹਾ ਨੇ ਇਕ ਦੂਜੇ ਦੇ ਨਾਂ ਦੀ ਅੰਗੂਠੀ ਪਾਈ। ਇਸ ਦੌਰਾਨ ਦੋਵੇਂ ਸਟੇਜ 'ਤੇ ਰੋਮਾਂਟਿਕ ਡਾਂਸ ਕਰਦੇ ਨਜ਼ਰ ਆਏ। ਨੇਹਾ ਰਿੰਗ ਸੈਰੇਮਨੀ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਰਿੰਗ ਸੈਰੇਮਨੀ ਦੀ ਵੀਡੀਓ ਫੇਮਸ ਪੈਪਰਾਜੀ ਰਿਵਲ ਭਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਵ੍ਹਾਈਟ ਕਲਰ ਦੀ ਟਾਪ ਤੇ ਰੈੱਡ ਸਕਰਟ ਦੇ ਨਾਲ ਹੱਥਾਂ 'ਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਹੈ। ਰੋਹਨਪ੍ਰੀਤ ਵੀ ਟ੍ਰੈਡੀਸ਼ਨਲ ਵਿਅਹ 'ਚ ਕਾਫੀ ਸੋਹਣੇ ਲੱਗ ਰਹੇ ਹਨ।

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਹੀ ਘੰਟੇ ਪਹਿਲਾਂ ਆਪਣੀ ਮਹਿੰਦੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਰੋਹਨਪ੍ਰੀਤ ਵੀ ਨਜ਼ਰ ਆ ਰਹੇ ਹਨ। ਫੋਟੋਜ਼ 'ਚ ਨੇਹਾ ਦੇ ਹੱਥਾਂ 'ਚ ਲਾਲ ਚੂੜਾ ਤੇ ਮਹਿੰਦੀ ਨਜ਼ਰ ਆ ਰਹੀ ਹੈ। ਨੇਹਾ ਤੇ ਰੋਹਨ ਗ੍ਰੀਨ ਕਲਰ ਦੇ ਆਊਟਫਿਟ 'ਚ ਬਹੁਤ ਕਿਊਟ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ, 'ਮਹਿੰਦੀ ਲਗਾਈ ਮੈਨੇ ਸਜਨਾ ਰੋਹਨਪ੍ਰੀਤ ਦੇ ਨਾਮ ਦੀ ...। ਨੇਹਾ ਦੀ ਮਹਿੰਦੀ ਦੀਆਂ ਤਸਵੀਰਾਂ ਨੂੰ ਹੁਣ ਤਕ 10 ਲੱਖ ਤੋਂ ਜ਼ਿਆਦੀ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਤੋਂ ਪਹਿਲਾਂ ਨੇਹਾ ਦੀ ਹਲਦੀ ਦੀ ਤਸਵੀਰ ਸਾਹਮਣੇ ਆਈ ਸੀ। ਸ਼ੁੱਕਰਵਾਰ ਨੂੰ ਨੇਹਾ ਤੇ ਰੋਹਨਪ੍ਰੀਤ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਹੋਈ। ਥੀਮ ਅਨੁਸਾਰ ਦੋਵਾਂ ਨੇ ਪੀਲੇ ਰੰਗ ਦੇ ਕੱਪੜੇ 'ਚ ਵਧੀਆ ਲੱਗ ਰਹੇ ਸੀ। ਇਨ੍ਹਾਂ ਤਸਵੀਰਾਂ ਦੇ ਨਾਲ ਨੇਹਾ ਨੇ ਲਿਖਿਆ-ਰੋਹਨਪ੍ਰੀਤ ਦੀ ਹਲਦੀ ਸੈਮੇਟਰੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਆਰ 'ਚ ਡੁੱਬੇ ਨਜ਼ਰ ਆਏ। ਰੋਹਨ ਉਨ੍ਹਾਂ ਨੂੰ ਗਲ਼ੇ ਲਗਾ ਰਹੇ ਹਨ। ਮੱਥੇ 'ਤੇ ਕਿਸ ਕਰ ਰਹੇ ਹੈ। ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।

Posted By: Sarabjeet Kaur