ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਸਿੰਗਰ ਨੇਹਾ ਕੱਕੜ ਆਪਣੇ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ ’ਚ ਉਹ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਨਜ਼ਰ ਆ ਰਹੀ ਹੈ।


ਵੀਡੀਓ ’ਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਨੂੰ ਧਮਕੀ ਦਿੰਦੀ ਨਜ਼ਰ ਆ ਰਹੀ ਹੈ। ਸਿੰਗਰ ਨੇਹਾ ਕੱਕੜ ਨੇ ਆਪਣੇ Official instagram ’ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਉਹ ‘ਐਕਸ ਕਾਲਿੰਗ’ ਗਾਣੇ ’ਤੇ ਆਪਣੇ ਪਤੀ ਰੋਹਨਪ੍ਰੀਤ ਨਾਲ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਨੇਹਾ ਕੱਕੜ ਰੋਹਨਪ੍ਰੀਤ ਨੂੰ ਧਮਕੀ ਦੇ ਰਹੀ ਹੈ ਕਿ ਆਪਣੀ ਐਕਸ ਨੂੰ ਕਾਲ ਨਾ ਕਰੋ।


ਨੇਹਾ ਨੇ ਇੰਸਟਾਗ੍ਰਾਮ ’ਤੇ ਵੀਟੀਓ ਸ਼ੇਅਰ ਕਰ ਕੇ ਕੈਪਸ਼ਨ ’ਚ ਲਿਖਿਆ, ‘ਐਕਸ ਕਾਲਿੰਗ ਅੱਛਾ ਕਰ ਤੂੰ ਕਾਲ ਫਿਰ ਦੱਸਦੀ ਹਾਂ।’ ਨੇਹਾ ਦੀ ਇਸ ਵੀਡੀਓ ’ਤੇ ਬਾਲੀਵੁੱਡ ਦੇ ਕਈ ਸਟਾਰ Comment ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਨਾਲ ਹੀ ਰੋਹਨਪ੍ਰੀਤ ਸਿੰਘ ਨੇ ਵੀਡੀਓ ’ਤੇ Comment ਕਰਦੇ ਹੋਏ ਲਿਖਿਆ, ‘ਓ ਕੋਈ ਨੀਂ ਕੋਈ ਨੀਂ ਗੁੱਸਾ ਨਹੀਂ ਕਰਨਾ, ਤੁਹਾਨੂੰ ਇਸ ਗਾਣੇ ਨਾਲ ਪਿਆਰ ਹੈ ਤੇ ਮੈਨੂੰ ਤੁਹਾਡੇ ਨਾਲ ਪਿਆਰ ਹੈ।’ ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਪਿਛਲੇ ਸਾਲ 2020 ’ਚ ਵਿਆਹ ਕਰਵਾ ਲਿਆ ਸੀ ਉਦੋਂ ਤੋਂ ਦੋਵੇਂ ਆਪਣੇ Music video ਤੇ Funny Video Social Media ’ਤੇ ਸ਼ੇਅਰ ਕਰਦੇ ਰਹਿੰਦੇ ਹਨ।

Posted By: Rajnish Kaur