ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਗਾਇਕਾ ਨੇਹਾ ਕੱਕਡ਼ ਵਿਆਹ ਤੋਂ ਬਾਅਦ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਦੁਬਈ 'ਚ ਹਨੀਮੂਨ ਮਨਾ ਰਹੀ ਹੈ। ਇਸ ਦੌਰਾਨ ਵੀ ਨੇਹਾ ਆਪਣੇ ਫੈਨਜ਼ ਦੇ ਨਾਲ ਬਰਾਬਰ ਜੁਡ਼ੀ ਹੋਈ ਹੈ। ਨੇਹਾ ਨੇ ਹਾਲ ਹੀ 'ਚ ਆਪਣੇ ਹਨੀਮੂਨ ਦੀਆਂ ਕਈ ਤਸਵੀਰਾਂ ਤੇ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ ਜ਼ਰੀਏ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਰੋਮਾਂਟਿਕ ਹਨੀਮੂਨ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ। ਨੇਹਾ ਤੇ ਰੋਹਨਪ੍ਰੀਤ ਦੇ ਹਨੀਮੂਨ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

ਨੇਹਾ ਕੱਕਡ਼ ਤੇ ਰੋਹਨਪ੍ਰੀਤ ਸਿੰਘ ਆਪਣੇ ਹਨੀਮੂਨ ਨੂੰ ਖਾਸ ਬਣਾਉਣ ਦਾ ਇਕ ਵੀ ਮੌਕਾ ਨਹੀਂ ਛੱਡ ਰਹੇ ਹਨ। ਇਸੇ ਦੌਰਾਨ ਨੇਹਾ ਦੇ ਹਨੀਮੂਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਕ ਤਸਵੀਰ 'ਚ ਦੋਵੇਂ ਰੋਮਾਂਟਿਕ ਕੈਂਡਲ ਲਾਈਟ ਡਿਨਰ ਕਰਦੇ ਨਜ਼ਰ ਆ ਰਹੇ ਹਨ। ਨੇਹਾ ਕੱਕਡ਼ ਨੇ ਡਿਨਰ ਦੌਰਾਨ ਜਿਹਡ਼ਾ ਵੀਡੀਓ ਸ਼ੇਅਰ ਕੀਤਾ ਹੈ ਉਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਟੇਬਲ ਪੂਰੀ ਤਰ੍ਹਾਂ ਨਾਲ ਕੈਂਡਲ ਤੇ ਖਾਣੇ ਨਾਲ ਸਜੀ ਹੋਈ ਹੈ।

ਇਸ ਤੋਂ ਇਲਾਵਾ ਨੇਹਾ ਕੱਕਡ਼ ਨੇ ਹੋਟਲ ਰੂਮ ਤੋਂ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਤੁਸੀਂ ਸੁਣ ਸਕਦੇ ਹੋ ਕਿ ਨੇਹਾ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਹਾਲੀਆ ਰਿਲੀਜ਼ 'ਐਕਸ ਕਾਲਿੰਗ' ਦੇ ਗਾਣੇ 'ਹਮ ਪਿਆਰ ਜਤਾਤੇ ਥੇ ਤੋ ਤੁਮਹੇ ਬੱਚੇ ਲਗਦੇ ਥੇ, ਰੱਬ ਤੁਮਹੇ ਬੱਚੇ ਦੇਂ...' 'ਤੇ ਲਿਪ ਸਿੰਕ ਕਰਦੀ ਨਜ਼ਰ ਆ ਰਹੀ ਹੈ। ਇਹ ਫੇਮਸ ਗਾਣਾ ਹੈ, ਇਸ ਵੀਡੀਓ ਨੂੰ ਨੇਹਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, 'ਰੋਹਨਪ੍ਰੀਤ ਸਿੰਘ ਦਾ ਐਕਸ ਕਾਲਿੰਗ ਗਾਣਾ ਮੈਨੂੰ ਕਾਫ਼ੀ ਪਸੰਦ ਹੈ। ਕੀ ਲਿਖਿਆ ਹੈ ਬੱਬੂ।'

'ਐਕਸ ਕਾਲਿੰਗ' ਗਾਣੇ ਨੂੰ ਫੇਮਸ ਸੌਂਗ ਰਾਈਟਰ ਬੱਬੂ ਨੇ ਲਿਖਿਆ ਹੈ। ਉੱਥੇ ਹੀ ਬੱਬੂ ਨੇ ਨੇਹਾ ਦੀ ਵੀਡੀਓ 'ਤੇ ਕੁਮੈਂਟ ਕਰਦਿਆਂ ਲਿਖਿਆ, 'ਤੁਹਾਡਾ ਬਹੁਤ-ਬਹੁਤ ਧੰਨਵਾਦ। ਭਗਵਾਨ ਤੁਹਾਨੂੰ ਦੋਵਾਂ ਨੂੰ ਅਸ਼ੀਰਵਾਦ ਦੇਵੇ।'

Posted By: Seema Anand