ਜੇਐੱਨਐੱਨ, ਨਵੀਂ ਦਿੱਲੀ - ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਨੂੰ ਇਕ ਮਹੀਨਾ ਹੋ ਗਿਆ ਹੈ। ਵੈਸੇ ਤਾਂ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਨਵੀਆਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਲਈ ਹਰ ਦਿਨ ਖ਼ਾਸ ਹੈ ਪਰ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਵਰ੍ਹੇਗੰਢ ਨੂੰ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ। ਨੇਹਾ ਤੇ ਰੋਹਨਪ੍ਰੀਤ ਵਿਆਹ ਤੋਂ ਬਾਅਦ ਹਨੀਮੂਨ ਲਈ ਦੁਬਈ 'ਚ ਹਨ ਤੇ ਇੰਸਟਾਗ੍ਰਾਮ 'ਤੇ ਲਗਾਤਾਰ ਇਕ-ਦੂਸਰੇ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਦੋਵੇਂ ਕਾਫ਼ੀ ਮਸਤੀ ਕਰ ਰਹੇ ਹਨ। ਇਸ ਦੌਰਾਨ ਜੋੜੀ ਨੇ ਆਪਣੀ ਮਹੀਨੇ ਦੀ ਪਹਿਲੀ ਵਰ੍ਹੇਗੰਢ ਵੀ ਸੈਲੀਬ੍ਰੇਟ ਕੀਤੀ ਹੈ, ਜਿਸ ਦੀਆਂ ਕਈ ਵੀਡੀਓ ਤੇ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਜੇੜੀ ਨੇ ਪਿਛਲੇ ਮਹੀਨੇ 24 ਤਰੀਕ ਨੂੰ ਵਿਆਹ ਕਰਵਾਇਆ ਸੀ ਤੇ ਮੰਗਲਵਾਰ ਨੂੰ ਪਹਿਲੀ ਵਰ੍ਹੇਗੰਢ ਮੌਕੇ ਕੁਝ ਖ਼ਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ। ਵੀਡੀਓ 'ਚ ਦਿਸ ਰਿਹਾ ਹੈ ਕਿ ਰੋਹਨਪ੍ਰੀਤ ਨੇਹਾ ਨੂੰ ਫੁੱਲਾਂ ਤੇ ਗੁਲਾਬਾਂ ਨਾਲ ਸਜੇ ਇਕ ਕਮਰੇ 'ਚ ਸਰਪ੍ਰਾਈਜ਼ ਦੇ ਰਿਹਾ ਹੈ ਤੇ ਇਸ ਦੌਰਾਨ ਲਿਪਲਾਕ ਕਿਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਨਾਲ ਹੀ ਵੀਡੀਓ 'ਚ ਦਿਸ ਰਿਹਾ ਹੈ ਕਿ ਦੋਵੇਂ ਇਕੱਠੇ ਕੇਕ ਵੀ ਕੱਟ ਰਹੀਆਂ ਹਨ। ਨੇਹਾ ਨੇ ਵੀਡੀਓ ਸ਼ੇਅਰ ਕਰਦਿਆਂ ਰੋਹਨਪ੍ਰੀਤ ਸਿੰਘ ਤੇ ਉਨ੍ਹਾਂ ਨੇ ਪਰਿਵਾਰ ਨੂੰ ਪਿਆਰ ਦੇਣ ਲਈ ਵਧਾਈ ਦਿੱਤੀ ਹੈ।

ਨੇਹਾ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ, 'ਅੱਜ ਸਾਡੀ ਪਹਿਲੇ ਮਹੀਨੇ ਦੀ ਵਰ੍ਹੇਗੰਢ ਹੈ ਤੇ ਮੈਂ ਰੋਹਨਪ੍ਰੀਤ ਸਿੰਘ ਤੇ ਤੁਹਾਡੇ ਪਰਿਵਾਰ ਨੂੰ ਇੰਨਾ ਪਿਆਰ ਦੇਣ ਲਈ ਸ਼ੁਕਰੀਆ ਕਹਾਂਗੀ, ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬਹੁਤ ਖ਼ੁਸ਼ ਹਾਂ ਤੇ ਤੁਹਾਡੇ ਸਾਰਿਆਂ ਲਈ ਇਕ ਛੋਟਾ ਜਿਹਾ ਗਿਫ਼ਟ...।' ਉਥੇ ਹੀ ਰੋਹਨਪ੍ਰੀਤ ਨੇ ਵੀ ਨੇਹਾ ਨਾਲ ਫੋਟੋ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਨੇਹਾ ਉਸ ਦੀ ਪਤਨੀ ਹੈ, ਨਾਲ ਹੀ ਉਨ੍ਹਾਂ ਨੇਹਾ ਨੂੰ ਆਪਣੀ ਜ਼ਿੰਦਗੀ ਦੱਸਿਆ ਹੈ ਤੇ ਹੋਰ ਦੱਸਿਆ ਕਿ ਉਹ ਨੇਹਾ ਨੂੰ ਕਿੰਨਾ ਪਿਆਰ ਕਰਦਾ ਹੈ।

Posted By: Harjinder Sodhi