ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੀ ਫੇਮਸ ਸਿੰਗਰ ਨੇਹਾ ਕੱਕੜ ਆਪਣੀ ਆਵਾਜ਼ ਤੇ ਗਾਣੇ ਦੇ ਦਮ ’ਤੇ ਫੈਨਜ਼ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਨੇਹਾ ਦੇ ਗਾਣੇ ਰਿਲੀਜ਼ ਹੁੰਦੇ ਹੀ ਵਾਇਰਲ ਹੋ ਜਾਂਦੇ ਹਨ। ਨੇਹਾ ਨੇ ਆਪਣੇ ਕਰੀਅਰ ’ਚ ਪਤੀ ਨਹੀਂ ਕਿੰਨੇ ਕੁ ਹਿੱਟ ਗਾਣੇ ਦਿੱਤੇ ਹਨ। ਉਹ ਸਿੰਗਿੰਗ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਇਸੇ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਕਵੀਨ ਵੀ ਕਿਹਾ ਜਾਂਦਾ ਹੈ। ਉਹ ਆਏ ਦਿਨੀਂ ਫੈਨਜ਼ ਦੇ ਵਿਚਕਾਰ ਆਪਣੀ ਖੂਬਸੂਰਤ ਫੋਟੋਜ਼ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਨੇਹਾ ਨੇ ਦੋ ਖ਼ਾਸ ਤਸਵੀਰਾਂ ਪੋਸਟ ਕੀਤੀਆਂ ਹਨ। ਨੇਹਾ ਉਨ੍ਹਾਂ ਦੇ ਪਰਿਵਾਰ ਦੇ ਸੰਘਰਸ਼ ਦੇ ਦਿਨਾਂ ਦੀਆਂ ਤਸਵੀਰਾਂ ਹਨ। ਇਸ ਫੋਟੋ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਇਕ ਉਸ ਸਮੇਂ ਦੀ ਜਦ ਨੇਹਾ ਕਾਫੀ ਛੋਟੀ ਸੀ ਤੇ ਜਗਰਾਤਿਆਂ ’ਚ ਗਾਣੇ ਗਾਉਂਦੀ ਸੀ। ਥ੍ਰੋਬੈਕ ਤਸਵੀਰ ’ਚ ਨੇਹਾ ਕਾਫੀ ਛੋਟੀ ਨਜ਼ਰ ਆ ਰਹੀ ਹੈ। ਤਸਵੀਰ ’ਚ ਨੇਹਾ ਦੇ ਮੰਮੀ-ਪਾਪ ਤੇ ਭਰਾ ਟੋਨੀ ਕੱਕੜ ਵੀ ਨਜ਼ਰ ਆ ਰਹੇ ਹਨ।

Posted By: Sarabjeet Kaur