Bollywood news ਜੇਐੱਨਐੱਨ, ਨਵੀਂ ਦਿੱਲੀ : 32 ਸਾਲ ਦੀ ਉਮਰ 'ਚ ਨੇਹਾ ਕੱਕੜ ਨੇ ਆਪਣੇ ਨਾਂ ਕਈ ਖ਼ਿਤਾਬ ਕਰ ਲਏ ਹਨ। ਨੇਹਾ ਇਸ ਸਮੇਂ ਇੰਡਸਟਰੀ ਦੀ ਮੋਸਟ ਸਕਸੈਸਫੁੱਲ ਸਿੰਗਰਾਂ 'ਚੋ ਇਕ ਹੈ, ਉਹ ਇੰਡੀਅਨ 12 ਦੀ ਜੱਜ ਹੈ, ਨਾਲ ਹੀ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਟਾਪ ਹਿੰਦੀ ਤੇ ਪੰਜਾਬੀ ਫੀਮੇਲ ਆਰਟਿਸਟ 2020 ਦਾ ਖ਼ਿਤਾਬ ਵੀ ਮਿਲਿਆ ਸੀ। ਹਾਲਾਂਕਿ ਹੁਣ ਨੇਹਾ ਨੇ ਜੋ ਉਪਲਬਧੀ ਹਾਸਲ ਕੀਤੀ ਜਿਸ ਲਈ ਉਹ ਸੱਤਵੇਂ ਆਸਮਾਨ 'ਤੇ ਹੋਵੇਗੀ। ਜ਼ਾਹਿਰ ਹੈ ਹੋਣਾ ਵੀ ਚਾਹੀਦਾ... ਨੇਹਾ ਸ਼ਾਹਰੁਖ ਖ਼ਾਨ ਹਾਲ ਹੀ 'ਚ ਉਸ ਲਿਸਟ 'ਚ ਸ਼ਾਮਲ ਹੋਇਆ ਹੈ ਜਿਸ 'ਚ ਸ਼ਾਮਲ ਹੋ ਕੇ ਉਹ ਅਮਿਤਾਭ ਬਚਨ ਤੇ ਸ਼ਾਹਰੁਖ ਖ਼ਾਨ ਦੇ ਲਗਪਗ ਬਰਾਬਰ ਆ ਕੇ ਖੜ੍ਹੀ ਹੋ ਗਈ ਹੈ।

ਦਰਅਸਲ ਨੇਹਾ ਦਾ ਨਾਂ ਫੋਰਬਸ ਦੀ ਲਿਸਟ 'ਚ ਉਨ੍ਹਾਂ ਟਾਪ 100 ਸੈਲੇਬ੍ਰਿਟੀ ਦੀ ਲਿਸਟ 'ਚ ਸ਼ਾਮਲ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਫੋਰਬਸ ਮੈਗਜ਼ੀਨ ਨੇ ਹਾਲ ਹੀ 'ਚ ਕੁਝ ਸਟਾਰਜ਼ ਦੀ ਲਿਸਟ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਨੇਹਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫੋਰਬਸ ਦੇ ਕਵਰ ਫੋਟੋ 'ਤੇ ਨਜ਼ਰ ਆ ਰਹੀ ਹੈ। ਇਸ ਫੋਟੋ 'ਤੇ ਲਿਖਿਆ ਹੈ- ਸਿਰਫ਼ 12 ਭਾਰਤੀ ਸ਼ਾਮਲ ਹਨ। ਸਿੰਗਰ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਗਰਵ...ਗਰਵ...ਗਰਵ ਖ਼ੁਦ 'ਤੇ ਬਹੁਤ ਗਰਵ ਹੋ ਰਿਹਾ ਹੈ। ਤੁਸੀਂ ਲੋਕ ਜਾਣਦੇ ਹੋ ਦੋਸਤੋਂ ਇਸ ਲਿਸਟ 'ਚ ਅਮਿਤਾਭ ਬਚਨ ਸਰ, ਸ਼ਾਹਰੁਖ ਖ਼ਾਨ ਦੇ ਨਾਲ ਮੇਰਾ ਨਾਂ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਪਰਮਾਤਮਾ ਦਾ ਧੰਨਵਾਦ। #Nehearts ਦੇ ਫੈਨਜ਼ ਦਾ ਧੰਨਵਾਦ।

Posted By: Sarabjeet Kaur