Bollywood news ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੀ ਫੈਮਸ ਸਿੰਗਰ ਨੇਹਾ ਕੱਕੜ ਤੇ ਰੋਹਨਪਪ੍ਰੀਤ ਸਿੰਘ ਬੀਤੇ ਦਿਨੀਂ ਆਪਣੇ ਗ੍ਰੈਂਡ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ। ਵਿਆਹ ਦੇ ਬਾਅਦ ਨੇਹਾ ਤੇ ਰੋਹਨ ਦੁਬਈ 'ਚ ਹਨੀਮੂਨ ਲਈ ਗਏ ਸੀ ਜਿੱਥੇ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਸੀ। ਦੋਵਾਂ ਦੇ ਵਿਆਹ ਨੂੰ ਇਕ ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ। ਹੁਣ ਵਿਆਹ ਦੇ ਬਾਅਦ ਨੇਹਾ ਨੇ ਆਪਣੇ ਪਤੀ ਰੋਹਨਪ੍ਰੀਤ ਦਾ 26 ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਨੇਹਾ ਨੇ ਰੋਹਨਪ੍ਰੀਤ 'ਤੇ ਆਪਣਾ ਪਿਆਰ ਦਿਖਾਉਣ 'ਚ ਕੋਈ ਮੌਕਾ ਨਹੀਂ ਛੱਡਿਆ। ਉਨ੍ਹਾਂ ਨੇ ਪਤੀ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ। ਇਸ ਦੌਰਾਨ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ।

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਜਨਮਦਿਨ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਕਿ ਨੇਹਾ ਕੱਕੜ ਅੱਧੀ ਰਾਤ ਨੂੰ ਰੋਹਨਪ੍ਰੀਤ ਸਿੰਘ ਨੂੰ ਸਰਪ੍ਰਾਈਜ਼ ਦਿੰਦੀ ਨਜ਼ਰ ਆਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨਿਊਲੀ ਵੈਡਿੰਗ ਕਪਲ ਦੇ ਨਾਲ ਉਨ੍ਹਾਂ ਦੀ ਪੂਰੀ ਫੈਮਿਲੀ ਵੀ ਨਾਲ ਹੈ। ਨੇਹਾ, ਰੋਹਨਪ੍ਰੀਤ ਦੇ ਨਾਲ ਇਕ ਨਹੀਂ ਬਲਕਿ ਤਿੰਨ ਕੇਕ ਕੱਟਦੀ ਨਜ਼ਰ ਆਈ ਹੈ। ਕੇਕ ਕੱਟਣ ਦੌਰਾਨ ਨੇਹਾ ਬਹੁਤ ਪਿਆਰ ਨਾਲ ਗਲ਼ 'ਤੇ ਕਿਸ ਕਰਦੀ ਹੈ।

Posted By: Sarabjeet Kaur