ਮੁੰਬਈ- ਲੱਗਦਾ ਹੈ ਐਕਟਰ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਤੋਂ ਬਾਅਦ ਸਿੰਗਰ ਨੇਹਾ ਕੱਕੜ ਦਾ ਚੰਗਾ ਵਕਤ ਸ਼ੁਰੂ ਹੋ ਗਿਆ ਹੈ, ਉਸ ਨੇ ਨਵਾਂ ਘਰ ਤੇ ਚਮਚਮਾਉਂਦੀ ਕਾਰ ਖਰੀਦ ਲਈ ਹੈ। ਦੱਸ ਦੇਈਏ ਕਿ ਫੇਮਸ ਸਿੰਗਰ ਨੇਹਾ ਕੱਕੜ ਨੇ ਆਪਣੇ ਭਰਾ ਟੋਨੀ ਕੱਕੜ ਤੇ ਭੈਣ ਸੋਨੂੰ ਕੱਕੜ ਨਾਲ ਮਿਲ ਕੇ ਨਵਾਂ ਘਰ ਖਰੀਦ ਲਿਆ ਹੈ। ਨੇਹਾ ਤੇ ਉਨ੍ਹਾਂ ਦੇ ਪਰਿਵਾਰ ਨੇ 8 ਫਰਵਰੀ ਨੂੰ ਗ੍ਰਹਿ ਪ੍ਰਵੇਸ਼ ਦੀ ਪੂਜਾ ਰੱਖੀ ਸੀ। ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਇਨ੍ਹਾਂ ਤਸਵੀਰਾਂ ਚ ਉਹ ਆਪਣੇ ਭਰਾ ਤੇ ਭੈਣ ਨਾਲ ਮਜ਼ੇ ਕਰਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਨੇਹਾ ਨੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਚ ਉਨ੍ਹਾਂ ਦੇ ਨਵੇਂ ਘਰ ਦਾ ਕੁਇਕ ਵਿਊ ਦਿਖਾਈ ਦੇ ਰਿਹਾ ਹੈ। ਗ੍ਰਹਿ ਪ੍ਰਵੇਸ਼ ਪੂਜਾ ਚ ਬੈਂਡ ਵਾਜੇ ਵਾਲੇ ਨਾਲ ਪੂਰੀ ਕੱਕੜ ਫੈਮਿਲੀ ਨੇ ਜਸ਼ਨ ਮਨਾਇਆ।

ਦੱਸ ਦੇਈਏ ਕਿ ਨਵੰਬਰ 2018 ਚ ਨੇਹਾ ਕੱਕੜ ਦਾ ਐਕਟਰ ਹਿਮਾਂਸ਼ ਕੋਹਲੀ ਨਾਲ ਬ੍ਰੇਕਅਪ ਹੋ ਗਿਆ ਸੀ। ਬ੍ਰੇਕਅਪ ਤੋਂ ਬਾਅਦ ਕਾਫੀ ਸਮੇਂ ਤਕ ਉਹ ਡਿਪੈਰਸ਼ਨ 'ਚ ਰਹੀ। ਨੇਹਾ ਨੇ ਆਪਣੀ ਸੋਸ਼ਲ ਪੋਸਟ 'ਚ ਲਿਖਿਆ ਸੀ ਕਿ ਹਾਂ ਮੈਂ ਡਿਪੈਰਸ਼ਨ 'ਚ ਹਾਂ। ਵਰਲਡ ਦੇ ਸਾਰੇ ਨੈਗੇਟਿਵ ਲੋਕਾਂ ਨੂੰ ਥੈਂਕਸ।

ਨੇਹਾ ਨੇ ਆਪਣੇ ਫੇਮਸ ਗਾਣਿਆਂ ਬਾਰੇ ਜਿਕਰ ਕਰਦੇ ਹੋਏ ਕਿਹਾ ਕਿ ਮੇਰਾ ਗਾਇਆ ਹੋਇਆ ਹਿੱਟ ਗਾਣਾ 'ਮਿਲੇ ਹੋ ਤੁਮ ਹਮਕੋ..' ਮੇਰੇ ਭਰਾ ਟੋਨੀ ਤੇ ਮੇਰਾ ਹੁਣ ਤਕ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਗਾਣਾ ਹੈ। ਫੈਂਸ ਨੂੰ 'ਮਾਹੀ ਵੇ'... ਤੇ 'ਹਮਸਫਰ...' ਵੀ ਕਾਫੀ ਪਸੰਦ ਆਏ।

Posted By: Amita Verma