ਨਵੀਂ ਦਿੱਲੀ : ਨੇਹਾ ਕੱਕੜ (Neha Kakkar) ਤੇ ਗੁਰੂ ਰੰਧਾਵਾ (Guru Randhawa) ਦਾ ਰੋਮਾਂਟਿਕ ਗਾਣਾ 'ਔਰ ਪਿਆਰ ਕਰਨਾ ਹੈ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਇਹ ਗਾਣਾ ਯੂਟਿਊਬ 'ਤੇ ਧਮਾਲਾਂ ਪਾ ਰਿਹਾ ਹੈ। ਫੈਨਜ਼ ਨੂੰ ਨੇਹਾ ਤੇ ਗੁਰੂ ਦੀ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਦੋਵੇਂ ਇਕ-ਦੂਸਰੇ ਨਾਲ ਕਾਫੀ ਵਧੀਆ ਲੱਗ ਰਹੇ ਹਨ। ਗਾਣੇ ਵਿਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਕਾਫੀ ਵਧੀਆ ਨਜ਼ਰ ਆ ਰਹੀ ਹੈ। ਨੇਹਾ ਤੇ ਗੁਰੂ ਦੇ ਕਈ ਗਾਣੇ ਸੁਪਰਹਿੱਟ ਹੋ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਦੋਵੇਂ ਕਿਸੇ ਵੀਡੀਓ 'ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਨੇ ਰਿਲੀਜ਼ ਕੀਤਾ ਹੈ। ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ।

ਨੇਹਾ ਕੱਕੜ ਤੇ ਗੁਰੂ ਰੰਧਾਵਾ ਦੇ ਇਸ ਗਾਣੇ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਦੋਵਾਂ ਦੀ ਪਿਆਰੀ ਲਵ ਸਟੋਰੀ 'ਚ ਅਚਾਨਕ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸੇ ਵਜ੍ਹਾ ਨਾਲ ਹੀ ਦੋਵੇਂ ਅਲੱਗ ਹੋ ਜਾਂਦੇ ਹਨ। ਜਿੱਥੇ ਗਾਣੇ 'ਚ ਗੁਰੂ ਪਹਿਲਾਂ ਹੀ ਮਰ ਚੁੱਕੇ ਹੁੰਦੇ ਹਨ ਤੇ ਨੇਹਾ ਉਨ੍ਹਾਂ ਨੂੰ ਆਪਣੇ ਖ਼ਿਆਲਾਂ ਵਿਚ ਮਹਿਸੂਸ ਕਰਦੀ ਹੈ। ਉੱਥੇ ਹੀ ਬਾਅਦ ਵਿਚ ਨੇਹਾ ਦੀ ਵੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਦੋਵਾਂ ਦੀ ਆਤਮਾ ਇਕ-ਦੂਸਰੇ ਨੂੰ ਮਿਲਦੀ ਹੈ।

Posted By: Seema Anand