ਜੇਐਨਐਨ, ਨਵੀਂ ਦਿੱਲੀ : ਸਿੰਗਿੰਗ ਰਿਐਲਟੀ ਸ਼ੋਅ 'ਇੰਡੀਅਨ ਆਈਡਲ 11' ਦੀ ਜੱਜ ਅਤੇ ਫੇਮਸ ਸਿੰਗਰ ਨੇਹਾ ਕੱਕੜ ਅਤੇ ਸ਼ੋਅ ਦੇ ਹੋਸਟ ਅਦਿੱਤਿਆ ਨਾਰਾਇਣ ਦੇ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਦੋਵਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਐਲਾਨ ਨਹੀਂ ਹੋਇਆ ਹੈ ਪਰ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਅਦਿੱਤਿਆ ਨੇਹਾ ਨੂੰ ਵਰਮਾਲਾ ਪਹਿਨਾਉਣ ਲਈ ਤਿਆਰ ਨਜ਼ਰ ਆ ਰਹੇ ਹਨ।

ਨੇਹਾ ਅਦਿੱਤਿਆ ਨਾਂ ਦੇ ਫੈਨ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਵਿਚ ਨੇਹਾ ਲਾਲ ਸਾੜੀ ਵਿਚ ਨਜ਼ਰ ਆ ਰਹੀ ਹੈ ਅਤੇ ਅਦਿੱਤਿਆ ਕਰੀਮ ਰੰਗ ਦੀ ਸ਼ੇਰਵਾਨੀ ਵਿਚ ਦਿਖ ਰਹੇ ਹਨ। ਦੋਵਾਂ ਨਾਲ ਸ਼ੋਅ ਦੇ ਜੱਜ ਵਿਸ਼ਾਲ ਦਦਲਾਨੀ ਵੀ ਹਨ ਅਤੇ ਨਾਲ ਹੀ ਪੰਡਤ ਜੀ ਮੰਤਰ ਪੜ੍ਹ ਰਹੇ ਹਨ। ਵੀਡੀਓ ਵਿਚ ਇਹ ਸਭ ਸਾਫ ਨਜ਼ਰ ਆ ਰਿਹਾ ਹੈ ਪਰ ਇਸ ਕਹਾਣੀ ਵਿਚ ਥੋੜਾ ਟਵਿੱਸਟ ਹੈ।


ਤੁਸੀਂ ਸੋਚ ਰਹੇ ਹੋਵੋਗੇ ਕਿ ਏਨੀ ਵੱਡੀ ਸਿੰਗਿੰਗ ਸੁਪਰਸਟਾਰ ਦਾ ਵਿਆਹ ਅਤੇ ਕੋਈ ਹਲਚਲ ਨਹੀਂ? ਅਜਿਹਾ ਕਿਵੇਂ ਹੋ ਸਕਦਾ ਹੈ? ਤਾਂ ਘਬਰਾਓ ਨਾ ਨੇਹਾ ਅਤੇ ਅਦਿੱਤਿਆ ਦਾ ਵਿਆਹ ਅਸਲੀ 'ਚ ਨਹੀਂ ਹੋਇਆ ਬਲਕਿ ਇੰਡੀਅਨ ਆਈਡਲ ਦੇ ਸੈਟ 'ਤੇ ਮਸਤੀ ਮਜ਼ਾਕ ਵਿਚ ਅਜਿਹਾ ਕੀਤਾ ਗਿਆ ਹੈ। ਵੀਡੀਓ ਵਿਚ ਸ਼ੋਅ ਦੇ ਕੁਝ ਕੰਟੈਸਟੈਂਟਸ ਵੀ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਦਿੱਤਿਆ ਦੇ ਪਿਤਾ ਮਸ਼ਹੂਰ ਬਾਲੀਵੁੱਡ ਗਾਇਕ ਉਦਿੱਤ ਨਾਰਾਇਣ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਨੇਹਾ ਅਤੇ ਅਦਿੱਤਿਆ ਦੇ ਵਿਆਹ ਦੀਆਂ ਖ਼ਬਰਾਂ ਸਿਰਫ਼ ਸ਼ੋਅ ਦੀ ਟੀਆਰਪੀ ਬੂਸਟ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ।

Posted By: Tejinder Thind