ਜੇਐਨਐਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਬਾਲੀਵੁੱਡ ਦੀ ਦਿੱਗਜ ਹੈਰੋਇਨ੍ਹਾਂ ਵਿਚੋਂ ਇਕ ਹੈ। ਅੱਜ ਉਸਦੀ ਫਿਲਮ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਰਿਲੀਜ਼ ਹੋਈ ਹੈ, ਜਿਸ ਵਿਚ ਆਯੂਸ਼ਮਾਨ ਖੁਰਾਣਾ ਲੀਡ ਰੋਲ ਨਿਭਾ ਰਹੇ ਹਨ। ਨੀਨਾ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੀਆਂ ਫੋਟੋਆਂ ਕਾਰਨ ਅਕਸਰ ਚਰਚਾ ਵਿਚ ਰਹਿੰਦੀ ਹੈ। ਇਹ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਹੌਟ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਪਰ ਹਾਲ ਹੀ ਵਿਚ ਅਦਾਕਾਰਾ ਨੇ ਆਪਣਾ ਅਜਿਹਾ ਵੀਡੀਓ ਸ਼ੇਅਰ ਕੀਤਾ ਜੋ ਤੁਹਾਨੂੰ ਥੋੜਾ ਭਾਵੁਕ ਕਰ ਦੇਵੇਗਾ। ਉਸ ਵੀਡੀਓ ਵਿਚ ਬੋਲਦੇ ਬੋਲਦੇ ਨੀਨਾ ਖੁਦ ਵੀ ਥੋੜਾ ਭਾਵੁਕ ਨਜ਼ਰ ਆਈ।

ਵੀਡੀਓ ਵਿਚ ਨੀਨਾ ਕਹਿੰਦੀ ਹੈ,'ਅੱਜ ਮੈਂ ਟੀਵੀ 'ਤੇ ਇਕ ਲਾਈਨ ਸੁਣੀ, ਜਦੋਂ ਪਰਿਵਾਰ 'ਤੇ ਹੋਵੇ ਵਾਰ...ਇਨਸਾਨ ਹਰ ਹੱਦ ਕਰੇ ਪਾਰ। ਸੁਣਨ ਵਿਚ ਇਹ ਇਕ ਸਾਦੀ ਜਿਹੀ ਲਾਈਨ ਲਗਦੀ ਹੈ। ਪਰ ਇਸ ਨੂੰ ਸੁਣ ਕੇ ਮੈਨੂੰ ਇਸ ਇਕ ਅਜਿਹੇ ਇਨਸਾਨ ਦੀ ਯਾਦ ਆਈ ਜਿਸ ਨੇ ਮੇਰੇ ਲਈ ਖੁਦ ਨੂੰ ਛੱਡ ਦਿੱਤਾ। ਖੁਦ ਤੋਂ ਦੂਰ ਜਾ ਕੇ ਸਾਡੇ ਕੋਲ ਆਉਣ ਵਾਲੇ ਉਹ ਕੋਈ ਹੋਰ ਨਹੀਂ ਬਲਕਿ ਮੇਰੇ ਪਾਪਾ ਸਨ। ਮੈਂ ਅਤੇ ਪਾਪਾ ਇਕ ਦੂਜੇ ਨਾਲੋਂ ਬਹੁਤ ਵੱਖਰੇ ਸੀ ਅਸੀਂ ਲੜਦੇ ਝਗੜਦੇ ਪਰ ਨਾਲ ਵਧਦੇ। ਮੈਂ ਆਪਣੇ ਸੁਪਨਿਆਂ ਦੇ ਪਿੱਛੇ ਭੱਜਦੀ ਅਤੇ ਉਹ ਮੇਰੇ ਸੁਪਨੇ ਲਈ ਆਪਣੇ ਸੁਪਨੇ ਦੂਰ ਛੱਡ ਆਏ। ਜਦੋਂ ਜਦੋਂ ਇਸ ਦੁਨੀਆ ਨੇ ਮੈਨੂੰ ਸਤਾਇਆ ਮੈਂ ਆਪਣੇ ਆਪ ਨੂੰ ਆਪਣੇ ਪਾਪਾ ਦੇ ਨੇੜੇ ਪਾਇਆ। ਉਨ੍ਹਾਂ ਨੇ ਨਾ ਸਿਰਫ ਮੈਨੂੰ ਬਲਕਿ ਮੇਰੀ ਬੇਟੀ ਨੂੰ ਵੀ ਅਪਨਾਇਆ, ਮੇਰੀ ਬੇਟੀ ਦਾ ਖਿਆਲ ਰੱਖਿਆ। ਉਹ ਹਰ ਹਾਲ ਵਿਚ ਮੁਸਕਰਾਉਂਦੇ ਅਤੇ ਮੇਰੇ ਸਾਥ ਨਿਭਾਉਂਦੇ ਪਰ ਇਕ ਦਿਨ ਉਹ ਸਾਡੇ ਕੋਲੋਂ ਬਹੁਤ ਦੂਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਪਾਪਾ ਦੇ ਨਾਲ ਨਾਲ ਆਪਣੀ ਮਾਂ ਨੂੰ ਵੀ ਗਵਾ ਦਿੱਤਾ ਹੈ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਨੂੰ ਗਵਾ ਦੇਣ ਦਾ ਦੁੱਖ ਕੀ ਹੁੰਦਾ ਹੈ।' ਇਹ ਕਹਾਣੀ ਸੁਣਾਉਂਦੇ ਸੁਣਾਉਂਦੇ ਨੀਨਾ ਭਾਵੁਕ ਹੋ ਗਈ। ਦੇਖੋ ਵੀਡੀਓ

Posted By: Tejinder Thind