ਮੁੰਬਈ, ਏਜੰਸੀ : ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗ ਕੇਸ 'ਚ ਬਾਲੀਵੁੱਡ ਦੇ ਕਈ ਫਿਲਮੀ ਸਿਤਾਰੇ ਘਿਰ ਗਏ ਹਨ। ਡਰੱਗ ਕੇਸ ਦੀ ਜਾਂਚ ਕਰ ਰਹੀ Norcotics Control Bureau (ਐੱਨਸੀਬੀ) ਨੇ ਅਭਿਨੇਤਰੀਆਂ ਦੀਪਿਕਾ ਪਾਦੂਕੋਨ, ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਸ ਕੜੀ 'ਚ ਸਭ ਤੋਂ ਪਹਿਲਾ ਅੱਜ ਰਕੁਲਪ੍ਰੀਤ ਸਿੰਘ ਤੇ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਐੱਨਸੀਬੀ ਪੁੱਛਗਿੱਛ ਕਰੇਗੀ। 25 ਨੂੰ ਦੀਪਿਕਾ ਪਾਦੂਕੋਨ ਤੇ 26 ਸਤੰਬਰ ਨੂੰ ਸਾਰਾ ਅਲੀ ਖਾਨਾ ਤੇ ਸ਼ਰਧਾ ਕਪੂਰ ਤੋਂ ਐੱਨਸੀਬੀ ਦੇ ਦਫ਼ਤਰ 'ਚ ਪੁੱਛਗਿੱਛ ਹੋਵੇਗੀ। ਦੀਪਿਕਾ ਫਿਲਹਾਲ ਗੋਏ 'ਚ ਹੈ ਤੇ ਉਨ੍ਹਾਂ ਦੇ ਅੱਜ ਮੁੰਬਈ ਵਾਪਸ ਆਉਣ ਦੀ ਉਮੀਦ ਹੈ।

ਐੱਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਨਸੀਬੀ ਨੇ ਆਪਣੀ ਜਾਂਚ ਦਾ ਦਾਇਰਾ ਵਾਧਾ ਦਿੱਤਾ ਹੈ ਤੇ ਜਾਂਚ 'ਚ ਸਹਿਯੋਗ ਕਰਨ ਲਈ 'A-listers' ਹਸਤੀਆਂ ਨੂੰ ਕਿਹਾ ਹੈ। ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ 'ਚ ਹੁਣ ਤਕ ਗਿਫ਼ਤਾਰ ਕੀਤੀ ਗਏ ਕਰੀਬ 19 ਲੋਕਾਂ ਤੋਂ ਪੁੱਛਗਿੱਛ ਤੇ ਕੁਝ ਵ੍ਹਾਟਸਐੱਟ ਚੈਟ 'ਚ ਲੋਕਾਂ ਦੇ ਨਾਂ ਸਾਹਮਣੇ ਆਏ ਹਨ।

Posted By: Rajnish Kaur