ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ 'ਚ ਡਰੱਗਜ਼ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਫਿਲਮ ਇੰਡਸਟਰੀ ਦੇ ਕਈ ਵੱਡੇ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਖ਼ਬਰ ਹੈ ਕਿ ਕਈ ਟੀਵੀ ਕਲਾਕਾਰ ਵੀ ਸ਼ੱਕ ਦੇ ਦਾਇਰ 'ਚ ਹਨ। ਕੱਲ੍ਹ ਦੋ ਟੀਵੀ ਕਲਾਕਾਰਾਂ ਤੋਂ ਪੁੱਛਗਿੱਛ ਤੋਂ ਬਾਅਦ ਅੱਜ ਨਾਰਕੋਟਿਕਸ ਕੰਟਰੋਲ ਬਿਓਰੋ ਨੇ ਮੁੰਬਈ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਈ ਹੋਰ ਵੱਡੇ ਨਾਂ ਸਾਹਮਣੇ ਆ ਸਕਦੇ ਹਨ। ਇਸ ਦੌਰਾਨ ਐੱਨਸੀਬੀ ਨੇ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਨਾਲ ਹੀ ਸਾਰਾ ਆਲੀ ਖ਼ਾਨ, ਰਕੁਲ ਪ੍ਰੀਤ ਸਿੰਘ, ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਸਿਮੋਨ ਖੰਬਾਟਾ ਤੋਂ ਅੱਜ ਪੁੱਛਗਿੱਛ ਹੋ ਰਹੀ ਹੈ, ਉਥੇ ਹੀ ਰਕੁਲ ਪ੍ਰੀਤ ਸਿੰਘ ਨੇ ਸੰਮਨ ਮਿਲਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

ਦੀਪਿਕਾ ਨੇ ਬਣਾਈ 12 ਵਕੀਲਾਂ ਦੀ ਟੀਮ

ਡਰੱਗਜ਼ ਮਾਮਲੇ 'ਚ ਬਲੀਵੁੱਡ ਦੀਆਂ ਵੱਡੀਆਂ ਹਸਤੀਆਂ ਨਜ਼ਰ ਆ ਰਹੀਆਂ ਹਨ। ਸਭ ਤੋਂ ਵੱਡਾ ਨਾਂ Deepika Padukone ਦਾ ਹੈ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਨੇ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਥੇ ਹੀ Deepika Padukone ਨੇ ਵੀ ਆਪਣੇ ਬਚਾਅ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਦੀਪਿਕਾ ਪਾਦੂਕੋਣ ਨੇ 12 ਵਕੀਲਾਂ ਦੀ ਟੀਮ ਬਣਾਈ ਹੈ। ਦੀਪਿਕਾ ਦੇ ਪਤੀ ਤੇ ਸੁਪਰਸਟਾਰ ਰਣਵੀਰ ਸਿੰਘ ਵੀ ਇਸ ਟੀਮ ਨਾਲ ਲਗਾਤਾਰ ਸੰਪਰਕ 'ਚ ਹਨ ਤੇ ਦੀਪਿਕਾ ਨੂੰ ਬਚਾਉਣ ਦੀ ਰਣਨੀਤੀ 'ਚ ਲੱਗੇ ਹੋਏ ਹਨ। ਖ਼ਬਰ ਹੈ ਕਿ ਐੱਨਸੀਬੀ ਵੱਲੋਂ ਪੁੱਛਗਿੱਛ 'ਚ ਦੀਪਿਕਾ ਪਾਦੂਕੋਣ ਪੂਰਾ ਦੋਸ਼ ਆਪਣੀ ਮੈਨਜੇਰ ਕ੍ਰਿਸ਼ਮਾ ਪ੍ਰਕਾਸ਼ 'ਤੇ ਮੜ੍ਹ ਸਕਦੀ ਹੈ।

ਜ਼ਿਕਰਯੋਗ ਹੈ ਕਿ ਕ੍ਰਿਸ਼ਮਾ ਨਾਲ ਹੋਈ ਚੈਟ ਤੋਂ ਬਾਅਦ ਹੀ ਇਸ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਂ ਸਾਹਮਣੇ ਆਇਆ ਹੈ। ਦੀਪਿਕਾ ਨਾਲ ਜੁੜੀ ਇਸ ਚੈਟ 'ਚ ਉਸ ਦਾ ਨਾਂ 'ਡੀ' ਦੱਸਿਆ ਗਿਆ ਹੈ। ਕ੍ਰਿਸ਼ਮਾ ਦੀਪਿਕਾ ਦੀ ਮੈਨੇਜਰ ਹੈ। ਚੈਟ 'ਚ ਡੀ ਨੇ ਲਿਖਿਆ ਕਿ ਕੀ ਤੁਹਾਡੇ ਕੋਲ ਮਾਲ ਹੈ? ਕੇ ਦਾ ਜਵਾਬ ਹੈ- ਪਰ ਘਰ 'ਚ, ਮੈਂ ਅਜੇ ਬਾਂਦਰਾ 'ਚ ਹਾਂ। ਜੇ ਤੁਹਾਨੂੰ ਚਾਹੀਦਾ ਹੈ ਤਾਂ ਅਮਿਤ ਨੂੰ ਕਹਿ ਦਿੰਦੀ ਹਾਂ। ਡੀ ਨੇ ਲਿਖਿਆ-ਹਾਂ ਪਲੀਜ਼। ਨਾਲ ਹੀ ਪੁੱਛਿਆ, Hash ਨਾ, ਗਾਂਜਾ ਨਹੀਂ।

ਦੀਪਿਕਾ ਹੁਣ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੇ ਮਾਮਲੇ 'ਚ ਗੋਆ 'ਚ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੁੰਬਈ ਆਉਣ ਤੋਂ ਬਾਅਦ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਰਣਵੀਰ ਵੀ ਉਨ੍ਹਾਂ ਨਾਲ ਹੋ ਸਕਦੇ ਹਨ। ਸ਼ੁੱਕਰਵਾਰ ਨੂੰ ਹੀ ਦੀਪਿਕਾ ਨਾਲ ਉਨ੍ਹਾਂ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿੱਛ ਹੋਵੇਗੀ। ਪੂਰੇ ਮਾਮਲੇ 'ਚ ਸੁਸ਼ਾਂਤ ਸਿੰਘ ਦੀ ਗਰਲ ਫਰੈਂਡ ਰੀਆ ਚੱਕਰਵਰਤੀ ਪਹਿਲਾਂ ਤੋਂ ਹੀ ਜੇਲ੍ਹ 'ਚ ਹੈ।

<blockquote class="twitter-tweet"><p lang="en" dir="ltr">Mumbai: Fashion Designer Simone Khambatta arrives at Narcotics Control Bureau (NCB) office, for interrogation in connection with a drug case. <a href="https://t.co/UJSHidmaLc">pic.twitter.com/UJSHidmaLc</a></p>&mdash; ANI (@ANI) <a href="https://twitter.com/ANI/status/1308985397507129346?ref_src=twsrc%5Etfw">September 24, 2020</a></blockquote> <script async src="https://platform.twitter.com/widgets.js" charset="utf-8"></script>

Posted By: Harjinder Sodhi