Bollywood news ਜੇਐੱਨਐੱਨ, ਨਵੀਂ ਦਿੱਲੀ : ਕਾਮੇਡੀ ਐਕਟਰ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਕੇਸ 'ਚ ਭਾਰਤੀ ਤੇ ਉਨ੍ਹਾਂ ਦੇ ਪਤੀ ਦੀ ਜ਼ਮਾਨਤ ਖਾਰਜ ਕਰਨ ਲਈ ਵਿਸੇਸ਼ ਐੱਨਡੀਪੀਐੱਸ ਅਦਾਲਤ ਦਾ ਰੁਖ਼ ਕੀਤਾ ਹੈ।


ਭਾਰਤੀ ਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਐੱਨਸੀਬੀ ਨੇ 21 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੀਟੀਆਈ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੇ ਘਰ 'ਚੋਂ ਐੱਨਸੀਬੀ ਨੇ 86.50 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ। ਦੋਵਾਂ ਨੂੰ ਮਜਿਸਟ੍ਰੇਟ ਕੋਰਟ ਵੱਲੋ 15000 ਰੁਪਏ 'ਤੇ ਜ਼ਮਾਨਤ ਮਿਲ ਗਈ ਸੀ। ਹੁਣ ਐੱਨਸੀਬੀ ਨੇ ਹੇਠਲੀ ਅਦਾਲਤ ਦੁਆਰਾ ਦਿੱਤੀ ਗਈ ਜ਼ਮਾਨਤ ਨੂੰ ਖਾਰਜ ਕਰਨ ਲਈ ਸਪੈਸ਼ਲ ਐੱਨਡੀਪੀਐੱਸ ਕੋਰਟ ਦਾ ਰੁਖ਼ ਕੀਤਾ ਹੈ।


ਭਾਰਤੀ ਦੇ ਘਰ ਤੋਂ ਗਾਂਜਾ ਦੀ ਜੋ ਮਾਤਰਾ ਬਰਾਮਦ ਕੀਤੀ ਗਈ ਹੈ, ਉਹ ਥੋੜ੍ਹੀ ਮਾਤਰਾ 'ਚ ਆਉਂਦੀ ਹੈ, ਜਿਸ ਦੀ ਉਪਰਲੀ ਸੀਮਾ 1000 ਗ੍ਰਾਮ ਹੈ। ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਅਨੁਸਾਰ ਇਸ ਮਾਮਲੇ 'ਚ ਇਕ ਸਾਲ ਦੀ ਜੇਲ੍ਹ ਤੇ 10 ਹਜ਼ਾਰ ਜ਼ੁਰਮਾਨਾ ਹੋ ਸਕਦਾ ਹੈ।

Posted By: Sarabjeet Kaur